15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਡੱੁਬ ਰਿਹੈ ਪਰ ਸਾਡੇ ਰਾਜ ਸਭਾ ਮੈਂਬਰ ਕਿਤੇ ਨਜ਼ਰ ਨਹੀਂ ਆਉਂਦੇ : ਗਿੱਲ ਪੱਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਬਠਿੰਡਾ, 2 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ):-ਅੱਜ ਪੰਜਾਬ ਕੁਦਰਤੀ ਕਰੋਪੀ ਤੇ ਸਰਕਾਰਾਂ ਦੀ ਨਾਲਾਇਕੀ ਕਰਕੇ ਜਿੱਥੇ ਬੁਰੀ ਤਰ੍ਹਾਂ ਡੁੱਬ ਰਿਹਾ ਹੈ, ਉੱਥੇ ਬੜੇ ਅਫ਼ਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਕਿਤੇ ਵੀ ਦਿਖਾਈ ਨਹੀਂ ਦੇ ਰਹੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਇਨ੍ਹਾਂ ਨੂੰ ਬਣਾਉਣ ਵੇਲੇ ਵੀ ਪੰਜਾਬ ਪੱਖੀ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਨੂੰ ਸਿਰਫ਼ ਪੈਸਾ ਕਮਾਉਣਾ ਆਉਂਦਾ ਹੈ, ਉਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ¢ ਉਸ ਸਮੇਂ ਵੀ ਪੰਜਾਬ ਦੇ ਹਿਤੈਸ਼ੀ ਵਰਕਰਾਂ ਨੂੰ ਲਾਂਭੇ ਕਰਕੇ ਆਮ ਆਦਮੀ ਪਾਰਟੀ ਨੇ ਅਮੀਰ ਲੋਕਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਵਿਧਾਇਕ ਅਤੇ ਪ੍ਰਵਾਸੀ ਪੰਜਾਬੀ ਹਜ਼ਾਰਾਂ ਦੀ ਗਿਣਤੀ 'ਚ ਇਸ ਹੜ੍ਹ ਪੀੜ੍ਹਤ ਲੋਕਾਂ ਵਾਸਤੇ ਤਨੋ, ਮਨੋ, ਧਨੋ ਸੇਵਾ ਕਰ ਰਹੇ ਹਨ ਤਾਂ ਇਹ ਰਾਜ ਸਭਾ ਮੈਂਬਰ ਕਿੱਥੇ ਸੁੱਤੇ ਹੋਏ ਹਨ | ਅੱਜ ਸਰਕਾਰਾਂ ਦੇ ਇਸ ਨਾਕਸ ਪ੍ਰਬੰਧਾਂ ਦੇ ਖ਼ਿਲਾਫ਼ ਕਿਉਂ ਨਹੀਂ ਬੋਲ ਰਹੇ | ਹੁਣ ਰਾਜ ਸਭਾ ਮੈਂਬਰ ਕੇਂਦਰ ਸਰਕਾਰ ਕੋਲੋਂ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਲਈ ਫ਼ੰਡ ਮੰਗਣ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਿਹਨਤੀ, ਸਿਰੜੀ ਤੇ ਅਣਖੀ ਹਨ, ਉਹ ਹਰ ਮੁਸੀਬਤ ਦਾ ਟਾਕਰਾ ਸਿਦਕ ਦਿਲੀਂ ਨਾਲ ਕਰ ਸਕਦੇ ਹਨ ਤੇ ਕਰ ਰਹੇ ਹਨ, ਪਰ ਇਸ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਮੰਗਾਂ ਦੀ ਪੂਰਤੀ ਲਈ ਸੇਵਾਮੁਕਤ ਮਿਉਂਸਪਲ ਮੁਲਾਜ਼ਮ ਵਲੋਂ ਸੰਘਰਸ਼ ਵਿੱਢਣ ਦਾ ਐਲਾਨ <br/> ਅਗਲੀ ਖ਼ਬਰ ਅਕਾਲੀ ਦਲ ਹੜ੍ਹ ਪੀੜਤਾਂ ਦੇ ਨਾਲ ਖੜ੍ਹਾ ਹੈ-ਜੱਗਾ ਕਲਿਆਣ <br/>
Ad Position 24