ਸੰਗਤ ਮੰਡੀ, 27 ਸਤੰਬਰ (ਅੰਮਿ੍ਤਪਾਲ ਸ਼ਰਮਾ)-ਨੇੜਲੇ ਪਿੰਡ ਫੁੱਲੋ ਮਿੱਠੀ ਦੇ ਸਰਪੰਚ ਅਮਰੀਕ ਸਿੰਘ ਵਲੋਂ ਹਾਈਕੋਰਟ 'ਚੋਂ ਕੇਸ ਜਿੱਤ ਕੇ ਮੁੜ ਸਰਪੰਚੀ ਹਾਸਲ ਕੀਤੀ ਗਈ ਹੈ | ਜਿੱਤ ਦੀ ਖ਼ੁਸ਼ੀ Ñਪਿੰਡ ਦੇ ਨੌਜਵਾਨਾਂ ਵਲੋਂ ਲੱਡੂ ਵੰਡ ਕੇ ਤੇ ਪਟਾਖ਼ੇ ਚਲਾਕੇ ਮਨਾਈ ਗਈ | ਸਰਪੰਚ ਅਮਰੀਕ ਸਿੰਘ ਦੇ ਵਕੀਲ ਸੁਖਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਸਾਲ ਹੋਈਆਂ ਪੰਚਾਇਤੀ ਚੋਣਾਂ ਸਮੇਂ ਉਨ੍ਹਾਂ ਦੇ ਕਲਾਇੰਟ ਅਮਰੀਕ ਸਿੰਘ ਨੇ 11 ਵੋਟਾਂ ਦੇ ਫ਼ਰਕ ਨਾਲ ਪਿੰਡ ਫੁੱਲੋ ਮਿੱਠੀ ਦੀ ਸਰਪੰਚੀ ਜਿੱਤੀ ਸੀ, ਪ੍ਰੰਤੂ ਉਨ੍ਹਾਂ ਦੇ ਵਿਰੋਧੀ ਹਾਰੇ ਹੋਏ ਉਮੀਦਵਾਰ ਹਰਦੇਵ ਸਿੰਘ ਵਲੋਂ ਇਕ ਪਟੀਸ਼ਨ ਐਸ. ਡੀ. ਐਮ. ਕਮ-ਚੋਣ ਟਿ੍ਬਿਊਨਲ ਬਠਿੰਡਾ ਕੋਲ ਦਾਖ਼ਲ ਕੀਤੀ ਸੀ | ਉਨ੍ਹਾਂ ਦੱਸਿਆ ਕਿ ਟਿ੍ਬਿਊਨਲ ਕੋਲ ਪੇਸ਼ ਹੋ ਕੇ ਉਨ੍ਹਾਂ ਜਾਣੂ ਕਰਵਾਇਆ ਕਿ ਉਕਤ ਚੋਣ ਸਹੀ ਹੋਈ ਸੀ ਅਤੇ 3-4 ਵਾਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਅਮਰੀਕ ਸਿੰਘ ਨੂੰ ਸਰਪੰਚ ਐਲਾਨਿਆ ਸੀ, ਅਤੇ ਪਟੀਸ਼ਨ 'ਚ ਕਾਫ਼ੀ ਕਮੀਆਂ ਵੀ ਦੱਸੀਆਂ ਸਨ, ਪਰ ਫ਼ਿਰ ਵੀ ਟਿ੍ਬਿਊਨਲ ਵਲੋਂ 12 ਸਤੰਬਰ 2025 ਨੂੰ ਵੋਟਾਂ ਦੀ ਦੁਬਾਰਾ ਗਿਣਤੀ ਦਾ ਸਮਾਂ ਤਹਿ ਕੀਤਾ ਸੀ, ਜਿਸ ਦੇ ਵਿਰੁੱਧ ਅਮਰੀਕ ਸਿੰਘ ਵਲੋਂ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ, ਜਿਸ ਵਿਚ ਮਾਨਯੋਗ ਹਾਈਕੋਰਟ ਦੇ ਜਸਟਿਸ ਮਨਦੀਪ ਪੰਨੂੰ ਦੇ ਬੈਚ ਵਲੋਂ ਵਿਰੋਧੀ ਧਿਰ ਦੁਆਰਾ ਐਸ. ਡੀ. ਐਮ. ਕਮ-ਚੋਣ ਟਿ੍ਬਿਊਨਲ ਬਠਿੰਡਾ ਕੋਲ ਦਾਖ਼ਲ ਕੀਤੀ 12 ਸਤੰਬਰ 2025 ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ 24 ਸਤੰਬਰ 2025 ਨੂੰ ਫੈਸਲਾ ਸੁਣਾਇਆ ਕਿ ਅਮਰੀਕ ਸਿੰਘ ਹੀ ਪਿੰਡ ਫੱੁਲੋ ਮਿੱਠੀ ਦੇ ਸਰਪੰਚ ਰਹਿਣਗੇ | ਇਸ ਮੌਕੇ ਸਰਪੰਚ ਅਮਰੀਕ ਸਿੰਘ, ਬਹਾਦਰ ਸਿੰਘ, ਬਲਜਿੰਦਰ ਸਿੰਘ, ਗੁਣਕਾਰ ਸਿੰਘ ਢਿੱਲੋਂ, ਵਕੀਲ ਜਸ਼ਨਪ੍ਰੀਤ ਸਿੰਘ ਸਰਾਂ, ਵਕੀਲ ਸੁਖਮੰਦਰ ਝੁੰਬਾ, ਅਵਤਾਰ ਸਿੰਘ ਪੰਚ, ਨਿਰਭੈਅ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਗੁਰਦੀਪ ਕੌਰ ਪੰਚ, ਰਣਜੀਤ ਸਿੰਘ ਪੰਚ, ਮਨਪ੍ਰੀਤ ਕੌਰ ਪੰਚ, ਰਮਨਦੀਪ ਕੌਰ ਪੰਚ, ਗੁਰਦਾਸ ਸਿੰਘ ਪ੍ਰਧਾਨ, ਪੋਪੀ ਭੱੁਲਰ, ਕੋਹਲੀ ਭੁੱਲਰ ਅਤੇ ਜਗਵਿੰਦਰ ਸਿੰਘ ਸਿੱਧੂ ਸਮੇਤ ਸਾਰੇ ਨਗਰ ਵਲੋਂ ਖੁਸ਼ੀ ਮਨਾਈ ਗਈ |