ਮਾਨਸਾ ਪੁਲਿਸ ਵਲੋਂ ਨਸ਼ੀਲੀਆਂ ਵਸਤਾਂ ਬਰਾਮਦ, 8 ਖ਼ਿਲਾਫ਼ ਮੁਕੱਦਮਾ ਦਰਜ
ਅਜੀਤ ਡੈਸਕ
28-09-2025
59 ਬੋਤਲਾਂ ਸ਼ਰਾਬ ਬਰਾਮਦ
ਬੋਹਾ ਪੁਲਿਸ ਨੇ ਬਹਾਦਰ ਸਿੰਘ ਵਾਸੀ ਕਾਸਮਪੁਰ ਛੀਨਾ ਤੋਂ 15 ਬੋਤਲਾਂ, ਜੋਗਾ ਪੁਲਿਸ ਨੇ ਬਲਵਿੰਦਰ ਸਿੰਘ ਵਾਸੀ ਜੋਗਾ ਕੋਲੋਂ 24 ਬੋਤਲਾਂ ਅਤੇ ਬਰੇਟਾ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਭਾਵਾ ਤੋਂ 20 ਬੋਤਲਾਂ ਸ਼ਰਾਬ ਬਰਾਮਦ ਕੀਤੀ | ਤਿੰਨਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |
ਨਸ਼ੇ ਦੇ ਕੈਪਸੂਲ ਫੜੇ
ਥਾਣਾ ਸਦਰ ਮਾਨਸਾ ਪੁਲਿਸ ਨੇ ਨਰਿੰਦਰਪੁਰਾ ਵਿਖੇ ਗਸ਼ਤ ਦੌਰਾਨ ਸੁਖਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਵਾਸੀ ਕੋਟਲੱਲੂ ਕੋਲੋਂ 45 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਹਨ | ਉਨ੍ਹਾਂ ਖ਼ਿਲਾਫ਼ ਧਾਰਾ 223 ਬੀ. ਐਨ. ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |
ਡੋਪ ਟੈਸਟ ਪੋਜੀਟਿਵ ਆਉਣ 'ਤੇ ਮੁਕੱਦਮਾ ਦਰਜ
ਬਰੇਟਾ ਪੁਲਿਸ ਨੇ ਗਸ਼ਤ ਦੌਰਾਨ ਦਰਸ਼ਨ ਸਿੰਘ ਵਾਸੀ ਅਕਬਰਪੁਰ ਖੁਡਾਲ ਅਤੇ ਸਤਗੁਰ ਸਿੰਘ ਵਾਸੀ ਕਿਸ਼ਨਗੜ੍ਹ ਨੂੰ ਸ਼ੱਕ ਦੇ ਬਿਨਾਹ 'ਤੇ ਕਾਬੂ ਕਰ ਕੇ ਹਸਪਤਾਲ 'ਚ ਡੋਪ ਟੈਸਟ ਕਰਵਾਇਆ ਗਿਆ | ਰਿਪੋਰਟ ਪੋਜੀਟਿਵ ਆਉਣ 'ਤੇ ਦੋਵਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |