19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਖੇਡਾਂ 'ਚ 140 ਸੋਨ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 28-09-2025
ਬੁਢਲਾਡਾ, 27 ਸਤੰਬਰ (ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਖੇਡਾਂ ਵਿਚੋਂ ਓਵਰ ਆਲ ਟਰਾਫੀ ਹਾਸਲ ਕੀਤੀ ਹੈ | ਸਕੂਲ ਦੇ ਸਪੋਰਟਸ ਵਿਭਾਗ ਦੇ ਐਚ. ਓ. ਡੀ. ਤਰਸੇਮ ਸਿੰਘ ਸਮਰਾ ਨੇ ਦੱਸਿਆ ਕਿ ਕਲੱਸਟਰ ਪੱਧਰੀ ਸਾਰੀਆਂ ਖੇਡਾਂ 'ਚੋਂ ਸਕੂਲ ਦੇ ਖਿਡਾਰੀਆਂ ਨੇ 140 ਸੋਨ ਤਗਮੇ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਲਈ ਕਲੱਸਟਰ ਬੁਢਲਾਡਾ ਦੀ ਸੀ.ਐਚ.ਟੀ. ਸਵਿਤਾ ਰਾਣੀ, ਮੁੱਖ ਅਧਿਆਪਕਾ ਸਮਰਜੀਤ ਕੌਰ ਤੇ ਰਣਦੀਪ ਕੌਰ, ਅਧਿਆਪਕਾ ਹਰਪਾਲ ਕੌਰ, ਦਿਪਾਲੀ, ਕਮਲਪ੍ਰੀਤ ਕੌਰ ਚਹਿਲ ਵਲੋਂ ਐਚ.ਓ.ਡੀ. ਤਰਸੇਮ ਸਿੰਘ ਨੂੰ ਓਵਰਆਲ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਵਧਾਈ ਦਿੰਦਿਆਂ ਕਿਹਾ ਕਿ ਸਕੂਲ 'ਚ ਸਿੱਖਿਆ ਦੇ ਨਾਲ ਖੇਡਾਂ ਦੇ ਮਾਹਿਰ ਕੋਚਾਂ ਵਲੋਂ ਖਿਡਾਰੀਆਂ ਨੂੰ ਖੇਡ ਦੇ ਦਾਓ ਪੇਚ ਦੱਸ ਕੇ ਸਿਖਲਾਈ ਦਿੱਤੀ ਜਾਂਦੀ ਹੈ | ਇਸ ਮੌਕੇ ਪਿ੍ੰਸੀਪਲ ਮਨੂ ਤਿ੍ਵੇਦੀ, ਓਮੇਸ਼ ਕੁਮਾਰ, ਸਤੀਸ਼ ਸਿੰਗਲਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਾਡਲ ਸਕੂਲ ਕੁੱਲਰੀਆਂ ਦੀ ਵਿਦਿਆਰਥਣ ਨੇ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਮਾਨਸਾ ਪੁਲਿਸ ਵਲੋਂ ਨਸ਼ੀਲੀਆਂ ਵਸਤਾਂ ਬਰਾਮਦ, 8 ਖ਼ਿਲਾਫ਼ ਮੁਕੱਦਮਾ ਦਰਜ
Ad Position 24