ਬਰੇਟਾ, 27 ਸਤੰਬਰ (ਪਾਲ ਸਿੰਘ ਮੰਡੇਰ)- ਸੋਲਨ (ਹਿਮਾਚਲ) ਵਿਖੇ ਹੋਈ ਰਾਸ਼ਟਰ ਪੱਧਰੀ ਜੂਨੀਅਰ ਐਸੋਸੀਏਸ਼ਨ ਕਿੱਕ ਬਾਕਸਿੰਗ 'ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ ਦੀ 11ਵੀਂ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 52 ਕਿੱਲੋਗਰਾਮ (ਫੁੱਲ ਕੰਟੈਕਟ) 'ਚ ਸੋਨ ਤਗਮਾ ਜਿੱਤਿਆ ਹੈ | ਕੋਚ ਅਮਨਦੀਪ ਸਿੰਘ, ਹਰਦੀਪ ਸਿੰਘ ਡੀ.ਪੀ.ਈ. ਨੇ ਕਿਹਾ ਕਿ ਖਿਡਾਰਨ ਨੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਅਰੁਣ ਕੁਮਾਰ ਗਰਗ ਅਤੇ ਨਰਸੀ ਸਿੰਘ ਨੇ ਦੱਸਿਆ ਕਿ ਇਹ ਖਿਡਾਰਨ ਇੰਟਰਨੈਸ਼ਨਲ ਪੱਧਰ 'ਤੇ ਚੀਨ ਵਿਖੇ ਹੋਣ ਜਾ ਰਹੀਆਂ ਜੂਨੀਅਰ ਆਈਸੋਸੇਸ਼ਨ ਕਿੱਕ ਬਾਕਸਿੰਗ ਦੀਆਂ ਖੇਡਾਂ ਦੇ ਵਿਚ ਭਾਰਤ ਦੀ ਤਰਜਮਾਨੀ ਕਰੇਗੀ |