27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਮਹਿਰਾਜ ਵਿਖੇ ਬੱਸ ਅੱਡੇ ਦੇ ਨਵੇਂ ਬਾਥਰੂਮ ਤੋਂ ਕੀਮਤੀ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 29-09-2025

ਮਹਿਰਾਜ, 28 ਸਤੰਬਰ (ਸੁਖਪਾਲ ਮਹਿਰਾਜ) - ਨਗਰ ਪੰਚਾਇਤ ਮਹਿਰਾਜ ਵਲੋਂ ਬੱਸ ਅੱਡੇ ਦੇ ਨਾਲ ਬਣਾਏ ਗਏ ਨਵੇਂ ਬਾਥਰੂਮ ਵਿਚੋਂ ਕੀਮਤੀ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ¢ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਬਾਥਰੂਮ ਦੇ ਰੌਸ਼ਨ ਦਾਨ ਨੂੰ ਤੋੜ ਕੇ ਅੰਦਰੋਂ ਮਹਿੰਗੀਆਂ ਟੂਟੀਆਂ, ਅਗਜਾਸਟ ਫੈਨ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ¢ ਇਸ ਦੇ ਨਾਲ ਹੀ ਨੇੜੇ ਬਣ ਰਹੇ ਕਮਿਊਨਿਟੀ ਹਾਲ ਵਿਚ ਰੱਖਿਆ ਸਮਾਨ ਅਤੇ ਇਕ ਗੈਸ ਸਿਲੰਡਰ ਵੀ ਚੋਰ ਆਪਣੇ ਨਾਲ ਲੈ ਗਏ¢ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਥਾਣਾ ਰਾਮਪੁਰਾ ਨੂੰ ਜਾਣੂ ਕਰਵਾ ਦਿੱਤਾ ਹੈ¢ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਚੋਰੀ ਦਾ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਡੱਬਵਾਲੀ ਦੇ ਪਿੰਡਾਂ 'ਚ ਪਾਣੀ ਦੀ ਕਿੱਲਤ, ਸਰਕਾਰ 'ਤੇ ਵਰ੍ਹੀ ਕੁਮਾਰੀ ਸੈਲਜਾ
Ad Position 24