27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਦਿਨ-ਦਿਹਾੜੇ ਬਜ਼ੁਰਗ ਦੀ ਕੁੱਟਮਾਰ ਕਰਕੇ ਨਕਦੀ ਖੋਹੀ

Ad Position 21
No active advertisement
ਅਜੀਤ ਡੈਸਕ 29-09-2025
ਰਾਮਾਂ ਮੰਡੀ, 28 ਸਤੰਬਰ (ਤਰਸੇਮ ਸਿੰਗਲਾ)- ਅੱਜ ਦਿਨ-ਦਿਹਾੜੇ ਬਾਅਦ ਦੁਪਹਿਰ ਇਕ ਮੋਟਰ-ਸਾਈਕਲ 'ਤੇ ਸਵਾਰ ਦੋ ਨÏਜਵਾਨਾਂ ਵਲੋਂ ਇਕ ਬਜ਼ੁਰਗ ਦੀ ਕੁੱਟਮਾਰ ਕਰਕੇ ਕਰੀਬ ਤਿੰਨ ਹਜ਼ਾਰ ਰੁਪਏ ਨਕਦੀ ਖੋਹ ਲਈ ਗਈ¢ ਇਸ ਸਬੰਧੀ ਪੀੜਤ ਰਾਜੂ ਮਿਸਤਰੀ ਪੁੱਤਰ ਤੇਜ਼ ਸਿੰਘ ਵਾਸੀ ਬਾਘਾ ਰੋਡ ਰਾਮਾਂ ਮੰਡੀ ਨੇ ਰਾਮਾਂ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਤੇਜ਼ ਸਿੰਘ ਅੱਜ ਬਾਅਦ ਦੁਪਹਿਰ ਜਦੋਂ ਘਰ ਆ ਰਿਹਾ ਸੀ ਤਾਂ ਰਾਹ ਵਿਚ ਇਕ ਮੋਟਰ-ਸਾਈਕਲ 'ਤੇ ਸਵਾਰ ਦੋ ਨÏਜਵਾਨ ਨੇ ਤੇਜ਼ ਸਿੰਘ ਨੂੰ ਜ਼ਬਰਦਸਤੀ ਚੁੱਕ ਕੇ ਆਪਣੇ ਮੋਟਰ-ਸਾਈਕਲ 'ਤੇ ਬਿਠਾ ਕੇ ਲੈ ਗਏ¢ ਥੋੜੀ ਦੂਰ ਜਾ ਕੇ ਉਨ੍ਹਾਂ ਬਜ਼ੁਰਗ ਦੀ ਲੋਹੇ ਦੇ ਸਰੀਏ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ਵਿਚੋਂ ਤਿੰਨ ਕਰੀਬ ਹਜ਼ਾਰ ਰੁਪਏ ਨਕਦੀ ਕੱਢ ਲਈ¢ ਜਿਸ ਤੋਂ ਬਾਅਦ ਉਹ ਬਜ਼ੁਰਗ ਨੂੰ ਨਹਿਰੀ ਕੋਠੀ ਨੇੜੇ ਸੁੱਟ ਕੇ ਫ਼ਰਾਰ ਹੋ ਗਏ¢ ਜ਼ਖ਼ਮੀ ਬਜ਼ੁਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭਰਤੀ ਕਰਾਇਆ ਗਿਆ ਹੈ¢ ਰਾਜੂ ਮਿਸਤਰੀ ਨੇ ਦੱਸਿਆ ਕਿ ਸੀ ਸੀ ਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਉਸ ਵਲੋਂ ਆਪਣੇ ਪੱਧਰ ਤੇ ਦੋਵੇਂ ਲੁਟੇਰਿਆਂ ਦੀ ਪਛਾਣ ਕਰ ਲਈ ਗਈ ਹੈ¢ ਇੱਕ ਨÏਜਵਾਨ ਪਿੰਡ ਕਮਾਲੂ ਅਤੇ ਦੂਜਾ ਚੱਠਾ ਪਿੰਡ ਦਾ ਰਹਿਣ ਵਾਲਾ ਹੈ ¢ ਰਾਮਾਂ ਪੁਲਿਸ ਨੂੰ ਦੋਵਾਂ ਲੁਟੇਰਿਆਂ ਦੇ ਨਾਮ ਦੱਸਣ ਤੋਂ ਬਾਅਦ ਵੀ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਗਈ¢ ਸਮਾਚਾਰ ਲਿਖੇ ਜਾਣ ਤੱਕ ਪੁਲਿਸ ਡਾਕਟਰ ਵੱਲੋਂ ਕੱਟੇ ਜਾਣ ਰੁੱਕੇ ਦੀ ਉਡੀਕ ਕਰ ਰਹੀ ਸੀ¢
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ
Ad Position 24