27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਟਰੱਕ ਯੂਨੀਅਨ ਦੇ ਵਿਅਕਤੀਆਂ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਕੀਤੀ ਉਲੰਘਣਾ

Ad Position 21
No active advertisement
ਅਜੀਤ ਡੈਸਕ 29-09-2025

ਰਾਮਾਂ ਮੰਡੀ, 28 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਤਲਵੰਡੀ ਸਾਬੋ ਰੋਡ 'ਤੇ ਸਥਿਤ ਇਕ ਤੇਲ ਫ਼ੈਕਟਰੀ ਮੈਸ. ਐਨ.ਕੇ. ਐਗਰੇ ਪ੍ਰੋਡਕਟਜ ਪ੍ਰਾਈਵੇਟ ਲਿਮ, ਵਿਚ ਅੱਜ ਟਰੱਕ ਯੂਨੀਅਨ ਦੇ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਫ਼ੈਕਟਰੀ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਬਾਹਰੀ ਟਰੱਕ ਚਾਲਕ ਨੂੰ ਜਾਨੋਂ ਮਾਰਨ ਅਤੇ ਫ਼ੈਕਟਰੀ ਦੀ ਭੰਨਤੋੜ ਕਰਨ ਦੀਆਂ ਧਮਕੀਆਂ ਦਿੱਤੀਆਂ¢ ਇਸ ਸਬੰਧੀ ਫ਼ੈਕਟਰੀ ਦੇ ਮੈਨੇਜਰ ਵਿਕਰਮਜੀਤ ਸਿੰਘ ਨੇ ਰਾਮਾਂ ਪੁਲਿਸ ਨੂੰ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਦਿੱਤੀ ਲਿਖਤੀ ਦਰਖਾਸਤ ਅਤੇ ਕੋਰਟ ਦੀ ਸਟੇਅ ਆਰਡਰ ਦੀ ਕਾਪੀ ਦਿਖਾਉਂਦੇ ਦੱਸਿਆ ਕਿ ਅੱਜ ਮੈਂ ਫ਼ੈਕਟਰੀ ਵਿਚੋਂ ਮਾਲ ਬਾਹਰ ਭੇਜਣ ਲਈ ਇਕ ਟਰੱਕ ਬਠਿੰਡਾ ਤੋਂ ਮੰਗਵਾਇਆ ਸੀ, ਪਰ ਰਾਮਾਂ ਟਰੱਕ ਯੂਨੀਅਨ ਦੇ 15-20 ਵਿਅਕਤੀਆਂ ਨੇ ਫ਼ੈਕਟਰੀ ਵਿੱਚ ਆ ਕੇ ਟਰੱਕ ਦੇ ਡਰਾਈਵਰ ਅਤੇ ਫ਼ੈਕਟਰੀ ਸਟਾਫ਼ ਨੂੰ ਜਾਨੋ ਮਾਰਨ ਅਤੇ ਗੱਡੀ ਅਤੇ ਫ਼ੈਕਟਰੀ ਦੀ ਭੰਨ ਤੋੜ ਸਬੰਧੀ ਧਮਕੀਆਂ ਦਿੱਤੀਆਂ¢ ਜਦੋਂਕਿ ਸਾਡੇ ਕੋਲ ਰਿਟ ਪਟੀਸ਼ਨ 24937 ਆਫ਼ 2014 ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਲੋਂ ਸਟੇਅ ਆਰਡਰ ਦੀ ਕਾਪੀ ਹੈ¢ ਜਿਸ ਅਨੁਸਾਰ ਅਸੀ ਕਾਨੂੰਨੀ ਤੌਰ 'ਤੇ ਕਿਸੇ ਵੀ ਥਾਂ ਤੋਂ ਗੱਡੀ ਲੈ ਕੇ ਮਾਲ ਬਾਹਰ ਭੇਜ ਸਕਦੇ ਹਾਂ ਪਰ ਵਿਅਕਤੀਆਂ ਨੇ ਮਾਨਯੋਗ ਅਦਾਲਤ ਦੀ ਸਟੇਅ ਆਰਡਰ ਦੀ ਕਾਪੀ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਅਸੀ ਕਿਸੇ ਵੀ ਕੀਮਤ 'ਤੇ ਬਾਹਰੋਂ ਗੱਡੀ ਨਹੀ ਭਰਨ ਦੇਵਾਂਗੇ¢ ਉਨ੍ਹਾਂ ਕਿਹਾ ਕਿ ਸਾਰੇ ਸਟਾਫ਼ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅਜਿਹੇ ਹਲਾਤਾਂ ਵਿੱਚ ਉਨ੍ਹਾਂ ਨੂੰ ਆਪਣੀ ਫ਼ੈਕਟਰੀ ਚਲਾਉਣਾ ਮੁਸ਼ਕਿਲ ਹੈ¢ ਇਸ ਨਾਲ ਮਾਨਯੋਗ ਅਦਾਲਤ ਪ੍ਰਤੀ ਵੀ ਲੋਕਾਂ ਦਾ ਵਿਸ਼ਵਾਸ ਘਟਦਾ ਹੈ¢ ਇਸ ਮਾਮਲੇ ਬਾਰੇ ਜਦੋਂ ਟਰੱਕ ਯੂਨੀਅਨ ਦੇ ਪ੍ਰਧਾਨ ਲਾਭ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦਾ ਕੋਈ ਵੀ ਵਿਅਕਤੀ ਫ਼ੈਕਟਰੀ ਵਿਚ ਨਹੀਂ ਗਿਆ ਅਤੇ ਮੈਨੇਜਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ¢

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਸ਼ਹਿਰੀ ਦੇ ਅਬਜ਼ਰਵਰ ਬਾਲਾ ਬਚਨ ਪਹੁੰਚੇ ਬਠਿੰਡਾ, ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ ਅਗਲੀ ਖ਼ਬਰ ਭਾਜਪਾ ਕੇਵਲ ਰਾਜਨੀਤੀ ਹੀ ਨਹੀਂ ਸਗੋਂ ਲੋਕਾਂ ਦੀ ਸੇਵਾ 'ਚ ਵੀ ਵਿਸ਼ਵਾਸ ਰੱਖਦੀ ਹੈ- ਦਿਆਲ ਸੋਢੀ, ਗੁਰਪ੍ਰੀਤ ਮਲੂਕਾ
Ad Position 24