ਚਾਉਕੇ, 28 ਸਤੰਬਰ (ਮਨਜੀਤ ਸਿੰਘ ਘੜੈਲੀ)- ਵਿਧਾਨ ਸਭਾ ਹਲਕਾ ਮÏੜ ਦੇ ਪਿੰਡ ਚੋਟੀਆਂ 'ਚ ਇਕ ਹੋਮੋਪੈਥਿਕ ਸਿਹਤ ਸੇਵਾਵਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ¢ ਇਸ ਕੈਂਪ ਦਾ ਉਦਘਾਟਨ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮÏੜ ਦੇ ਕਨਵੀਨਰ ਦਿਆਲ ਸੋਢੀ ਅਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਂਝੇ ਤੌਰ 'ਤੇ ਕੀਤਾ¢ ਇਸ ਮੌਕੇ 'ਤੇ ਦੋਵਾਂ ਭਾਜਪਾ ਆਗੂਆਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪਾਰਟੀ ਵਲੋਂ ਸੇਵਾ ਪੰਦ੍ਹਰਵਾੜੇ ਦੇ ਤਹਿਤ ਸਾਰੇ ਹੀ ਦੇਸ਼ 'ਚ ਲੋਕਾਂ ਦੀ ਸੇਵਾ ਲਈ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਜਾਂਚ ਕੈਂਪ, ਖ਼ੂਨਦਾਨ ਕੈਂਪ, ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਂਝੀਆਂ ਥਾਵਾਂ 'ਤੇ ਰੁੱਖ ਲਗਾਉਣੇ, ਜਨਤਕ ਥਾਵਾਂ ਤੇ ਸਫ਼ਾਈ ਅਭਿਆਨ ਅਤੇ ਗ਼ਰੀਬਾਂ ਨੂੰ ਰਾਸ਼ਨ ਵੰਡਣਾ ਇਸ ਸੇਵਾ ਪੰਦ੍ਹਰਵਾੜੇ ਦਾ ਮੁੱਖ ਉਦੇਸ਼ ਹੈ¢ ਇਸ ਕੈਂਪ ਦÏਰਾਨ ਲਗਭਗ ਇਕ ਸੌ ਦੇ ਕਰੀਬ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੋਮੋਪੈਥਿਕ ਦੇ ਡਾਕਟਰਾਂ ਵਲੋਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ¢ ਇਸ ਮੌਕੇ 'ਤੇ ਸਰਕਲ ਮੰਡੀ ਕਲਾਂ ਦੇ ਪ੍ਰਧਾਨ ਸਰਬਜੀਤ ਸਿੰਘ, ਮੇਜਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਤੋਂ ਇਲਾਵਾ ਰੇਸ਼ਮ ਸਿੰਘ ਪ੍ਰਧਾਨ, ਉਪ ਪ੍ਰਧਾਨ ਰਵਿੰਦਰ ਸਿੰਘ, ਨਿਰਮਲ ਸਿੰਘ, ਹਰਕੇਸ਼ ਸਿੰਘ (ਲਾਡੀ), ਜਸਪ੍ਰੀਤ ਸਿੰਘ, ਟੱਲਾ ਸਿੰਘ, ਸਕੱਤਰ ਮੱਖਣ ਖਾਨ, ਹਰਦੀਪ ਸਿੰਘ, ਮਹਿਕਦੀਪ ਸਿੰਘ, ਸੰਦੀਪ ਸਿੰਘ, ਹੁਸਨ ਦੀਪ ਸਿੰਘ, ਹਰਮਨਦੀਪ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ ਜੱਗਾ, ਬੇਅੰਤ ਸਿੰਘ, ਸੇਵਕ ਸਿੰਘ, ਸੁਰਜੀਤ ਸਿੰਘ, ਚਮਕÏਰ ਸਿੰਘ, ਸਰਬਜੀਤ ਸਿੰਘ ਗੋਸੀ, ਜੈਲਾ ਸਿੰਘ, ਤਰਸੇਮ ਸਿੰਘ ਸੇਮਾ ਅਤੇ ਹੋਰ ਵੀ ਪਤਵੰਤੇ ਹਾਜ਼ਰ ਸਨ¢
ਭਾਜਪਾ ਕੇਵਲ ਰਾਜਨੀਤੀ ਹੀ ਨਹੀਂ ਸਗੋਂ ਲੋਕਾਂ ਦੀ ਸੇਵਾ 'ਚ ਵੀ ਵਿਸ਼ਵਾਸ ਰੱਖਦੀ ਹੈ- ਦਿਆਲ ਸੋਢੀ, ਗੁਰਪ੍ਰੀਤ ਮਲੂਕਾ
ਅਜੀਤ ਡੈਸਕ
29-09-2025