28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜ਼ਿਲ੍ਹਾ ਅਥਲੈਟਿਕਸ ਮੀਟ- ਅਥਲੀਟਾਂ ਨੇ ਦੂਸਰੇ ਦਿਨ ਮੈਡਲ ਜਿੱਤਣ ਲਈ ਲਗਾਇਆ ਤਕੜਾ 'ਜ਼ੋਰ'

Ad Position 21
No active advertisement
ਅਜੀਤ ਡੈਸਕ 29-09-2025
ਬਠਿੰਡਾ, 28 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਦੇਖ-ਰੇਖ ਵਿਚ ਚੱਲ ਰਹੀ ਸਿੱਖਿਆ ਵਿਭਾਗ ਦੀ 69ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦੇ ਦੂਸਰੇ ਦਿਨ ਅਥਲੀਟਾਂ ਨੇ ਆਪਣੇ-ਆਪਣੇ ਜ਼ੋਨਾਂ ਵਾਸਤੇ ਮੈਡਲ ਜਿੱਤਣ ਲਈ ਤਕੜਾ ਜ਼ੋਰ ਲਗਾਇਆ | ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਕੁਮਾਰ, ਕਮੇਟੀ ਮੈਂਬਰ, ਪਿ੍ੰਸੀਪਲ ਗੁਰਮੇਲ ਸਿੰਘ ਸਿੱਧੂ, ਪਿ੍ੰਸੀਪਲ ਆਸ਼ੂ ਸਿੰਘ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਪਿ੍ੰਸੀਪਲ ਕੁਲਵਿੰਦਰ ਸਿੰਘ ਰਾਏ ਕੇ ਕਲਾਂ ਦੁਆਰਾ ਕੀਤੇ ਪ੍ਰਬੰਧਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਹੋਏ ਉੱਚੀ ਛਾਲ ਮੁਕਾਬਲੇ ਵਿਚ ਸੁਰਪਾਲ ਪ੍ਰੀਤ ਸਿੰਘ ਜ਼ੋਨ ਤਲਵੰਡੀ ਸਾਬੋ ਨੇ ਪਹਿਲਾ ਤੇ ਮੋਨੂ ਸਿੰਘ ਜੋਨ ਸੰਗਤ ਮੰਡੀ ਨੇ ਦੂਜਾ, ਲੰਬੀ ਛਾਲ 'ਚ ਗੁਰਪ੍ਰੀਤ ਸਿੰਘ ਜ਼ੋਨ ਗੋਨਿਆਣਾ ਨੇ ਪਹਿਲਾ ਤੇ ਰਵਜੋਤ ਸਿੰਘ ਜੋਨ ਮੰਡੀ ਫੂਲ ਨੇ ਦੂਜਾ, ਪੋਲਵਾਲਟ ਮਨਦੀਪ ਸਿੰਘ ਜੋਨ ਬਠਿੰਡਾ-2 ਨੇ ਪਹਿਲਾ ਤੇ ਕਰਨਵੀਰ ਸਿੰਘ ਜ਼ੋਨ ਬਠਿੰਡਾ-2 ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਅੰਡਰ-17 ਸਾਲ ਲੜਕੀਆਂ ਦੀ ਲੰਬੀ ਛਾਲ 'ਚ ਮਨਵੀਰ ਕੌਰ ਜ਼ੋਨ ਤਲਵੰਡੀ ਸਾਬੋ ਨੇ ਪਹਿਲਾ ਤੇ ਅਰਸ਼ਦੀਪ ਕੌਰ ਜ਼ੋਨ ਗੋਨਿਆਣਾ ਨੇ ਦੂਜਾ, ਅੰਡਰ-19 ਸਾਲ ਦੇ ਜੈਵਲਿਨ ਥਰੋ ਵਿਚ ਸੁਖਪ੍ਰੀਤ ਕੌਰ ਜ਼ੋਨ ਮੌੜ ਮੰਡੀ ਨੇ ਪਹਿਲਾਂ ਤੇ ਰੁਪਿੰਦਰ ਕੌਰ ਜ਼ੋਨ ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ¢ ਇਸ ਮੌਕੇ ਵੱਖ-ਵੱਖ ਈਵੈਂਟਾਂ ਦੇ ਇੰਚਾਰਜ ਸੁਖਜਿੰਦਰ ਪਾਲ ਸਿੰਘ ਲੈਕਚਰਾਰ, ਰਮਨਦੀਪ ਸਿੰਘ ਲੈਕਚਰਾਰ ਡਾਇਟ, ਮਨਦੀਪ ਕੌਰ ਲੈਕਚਰਾਰ, ਪਿ੍ੰਸੀਪਲ ਅੰਮਿ੍ਤਪਾਲ ਸਿੰਘ ਭੱਟੀ, ਹਰਜਿੰਦਰ ਸਿੰਘ, ਕੁਲਵੀਰ ਸਿੰਘ, ਸੁਖਦੇਵ ਸਿੰਘ, ਸੁਖਦੇਵ ਸਿੰਘ, ਰਾਜੇਸ਼ ਕੁਮਾਰ, ਜਤਿੰਦਰ ਕੁਮਾਰ, ਵਰਿੰਦਰ ਸਿੰਘ, ਵਿਨੋਦ ਕੁਮਾਰ, ਸੰਦੀਪ ਸਿੰਘ, ਰਵਨੀਤ ਸਿੰਘ (ਸਾਰੇ ਲੈਕਚਰਾਰ), ਜਲੌਰ ਸਿੰਘ ਡੀਪੀਈ, ਗੁਰਿੰਦਰ ਸਿੰਘ ਡੀਪੀਈ, ਜਸਪ੍ਰੀਤ ਕੌਰ ਪੀਟੀਆਈ, ਰਣਧੀਰ ਸਿੰਘ, ਗਗਨਦੀਪ ਸਿੰਘ, ਬਲਰਾਜ ਸਿੰਘ, ਅਨਮੋਲ ਸਿੰਘ, ਰਜਿੰਦਰ ਸ਼ਰਮਾ, ਸੁਰਿੰਦਰ ਕੁਮਾਰ, ਮੱਖਣ ਸਿੰਘ, ਸਨੀਤਾ ਰਾਣੀ, ਅਮਨਦੀਪ ਸਿੰਘ, ਜਸਪ੍ਰੀਤ ਕੌਰ, ਜਸਵੰਤ ਕੌਰ, ਵਰਿੰਦਰ ਸਿੰਘ, ਨਵਦੀਪ ਕੌਰ, ਰਮਨਦੀਪ ਕੌਰ, ਜਗਮੋਹਨ ਸਿੰਘ, ਈਸ਼ਟਪਾਲ ਸਿੰਘ, ਹਰਭਗਵਾਨ ਦਾਸ ਪੀਟੀਆਈ, ਰਮਨਦੀਪ ਕੌਰ ਮੁੱਖ ਅਧਿਆਪਕ, ਲਖਵਿੰਦਰ ਕੌਰ ਮੁੱਖ ਅਧਿਆਪਕਾ, ਗਗਨਦੀਪ ਕੌਰ ਮੁੱਖ ਅਧਿਆਪਕਾ, ਹਰਬਿੰਦਰ ਸਿੰਘ ਪੀਟੀਆਈ ਅਤੇ ਰਾਜਪਾਲ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿਛਲੇ ਚਾਰ ਸਾਲਾਂ ਤੋਂ ਬਣ ਰਹੇ ਓਵਰਬਿ੍ਜ ਦੇ ਤਿਆਰ ਹੋਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ ਅਗਲੀ ਖ਼ਬਰ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਚਹਿਲ ਵਲੋਂ ਕੈਨੇਡਾ ਦੇ ਪੀਅਰ ਪੋਲੀਏਵਰ ਨਾਲ ਵਿਸ਼ੇਸ਼ ਮੁਲਾਕਾਤ
Ad Position 24