28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪਿਛਲੇ ਚਾਰ ਸਾਲਾਂ ਤੋਂ ਬਣ ਰਹੇ ਓਵਰਬਿ੍ਜ ਦੇ ਤਿਆਰ ਹੋਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

Ad Position 21
No active advertisement
ਅਜੀਤ ਡੈਸਕ 29-09-2025
ਰਾਮਪੁਰਾ ਫੂਲ, 28 ਸਤੰਬਰ (ਪ. ਪ.): ਪਿਛਲੇ ਚਾਰ ਸਾਲਾਂ ਤੋਂ ਬਣ ਰਹੇ ਸ਼ਹਿਰ ਦੇ ਓਵਰਬਿ੍ਜ ਦੇ ਨਿਰਮਾਣ ਕਾਰਜ ਦੀ ਢਿੱਲੀ ਰਫ਼ਤਾਰ ਨੇ ਜਿੱਥੇ ਸ਼ਹਿਰ ਨਿਵਾਸੀਆਂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਨੱਕ ਨਾਲ ਲਕੀਰਾਂ ਕੱਢਵਾਂ ਦਿੱਤੀਆਂ ਸਨ, ਕਿਉਂਕਿ ਸ਼ਹਿਰ ਦੇ ਐਨ ਵਿਚਕਾਰ ਦੋਵੇਂ ਮੰਡੀਆਂ ਨੂੰ ਜੋੜਨ ਵਾਲੇ ਰੇਲਵੇ ਫਾਟਕਾਂ ਤੇ ਫ਼ੈਕਟਰੀ ਰੋਡ 'ਤੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਾਸ ਹੋਏ ਓਵਰਬਿ੍ਜ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਸ ਦਾ ਸਿੱਧਾ ਅਸਰ ਸ਼ਹਿਰ ਦੇ ਕਾਰੋਬਾਰ 'ਤੇ ਪਿਆ, ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਆਰਥਿਕ ਮੰਦੀ ਵਿਚ ਦੀ ਲੰਘਣਾ ਪਿਆ ਹੈ | ਸ਼ਹਿਰ ਵਿਚ ਇਸ ਓਵਰਬਿ੍ਜ ਦੀ ਮਾਰ ਹੇਠ ਆਏ ਬਾਜ਼ਾਰਾਂ, ਸਥਾਨਕ ਵਾਰਡਾਂ ਵਿਚ ਮਕਾਨਾਂ ਦੀਆਂ ਕੀਮਤਾਂ ਹੇਠਾਂ ਵੱਲ ਨੂੰ ਆ ਗਈਆਂ | ਸ਼ਹਿਰ ਅੰਦਰ ਦਾਖਲ ਹੋਣ ਲਈ ਲੋਕਾਂ ਨੂੰ ਗਿੱਲ ਫਾਟਕਾਂ ਵਾਲੇ ਰਾਸਤੇ ਰਾਹੀਂ ਦਾਖਲ ਹੋਣਾ ਪੈਦਾ ਸੀ, ਪਰ ਉੱਥੇ ਬਣੇ ਰੇਲਵੇ ਫਾਟਕਾਂ ਦੇ ਜ਼ਿਆਦਾਤਰ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਅਤੇ ਜਗ੍ਹਾ ਦੀ ਤੰਗੀ ਕਾਰਨ ਘੰਟਿਆਂਬੱਧੀ ਸਮਾਂ ਲੋਕਾਂ ਨੂੰ ਜਾਮ ਵਿਚੋਂ ਦੀ ਲੰਘਾਉਣਾ ਪੈਦਾ ਸੀ | ਚਾਰ ਸਾਲਾਂ ਤੋਂ ਰੁਕ-ਰੁਕ ਕੇ ਬਣ ਰਹੇ ਓਵਰਬਿ੍ਜ ਕਾਰਨ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਚੋਂ ਲੰਘਣਾ ਪਿਆ, ਜਿਸ ਦਾ ਲੋਕ ਖ਼ਮਿਆਜ਼ਾ ਭੁਗਤਣ ਦੌਰਾਨ ਸਿਆਸੀ ਪਾਰਟੀਆਂ ਤੇ ਟੇਕ ਰੱਖ ਪ੍ਰਸ਼ਾਸ਼ਿਨਕ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਸ ਦੇ ਜਲਦੀ ਬਣਨ ਦੀ ਹਾਲ ਦੁਹਾਈ ਦਿੰਦੇ ਰਹੇ | ਇਹ ਓਵਰਬਿ੍ਜ ਬਣਕੇ ਹੁਣ ਤਿਆਰ ਹੋ ਚੁੱਕਾ ਹੈ, ਜਿਸ ਕਾਰਨ ਸ਼ਹਿਰ ਨਿਵਾਸੀਆਂ ਵਲੋਂ ਓਵਰਬਿ੍ਜ ਦੇ ਕਿਸੇ ਵੀ ਸਿਆਸੀ ਪਾਰਟੀ ਦੇ ਉਦਘਾਟਨੀ ਸਮਾਰੋਹਾਂ ਨੂੰ ਦਰ ਕਿਨਾਰ ਕਰਦਿਆਂ ਇਸ ਪੁਲ ਦੇ ਉੱਪਰ ਦੀ ਲੰਘਣ ਦੌਰਾਨ ਖ਼ੁਦ ਹੀ ਉਦਘਾਟਨ ਕਰ ਦਿੱਤਾ, ਕਿਉਂਕਿ ਲੋਕਾਂ ਵਿਚ ਇਸ ਓਵਰਬਿ੍ਜ ਦੇ ਲੇਟ ਬਣਨ ਕਾਰਨ ਕਾਫੀ ਖ਼ਮਿਆਜ਼ਾ ਭੁਗਤਣ ਲਈ ਮਜਬੂਰ ਹੋਣਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਂਦੀਆਂ ਸੋਸ਼ਲ ਸਾਈਟਾਂ 'ਤੇ ਪਾਬੰਦੀ ਲਗਾਵੇ ਸਰਕਾਰ- ਇੰਜ: ਸੁਖਮਿੰਦਰ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਅਥਲੈਟਿਕਸ ਮੀਟ- ਅਥਲੀਟਾਂ ਨੇ ਦੂਸਰੇ ਦਿਨ ਮੈਡਲ ਜਿੱਤਣ ਲਈ ਲਗਾਇਆ ਤਕੜਾ 'ਜ਼ੋਰ'
Ad Position 24