ਮਾਨਸਾ, 28 ਸਤੰਬਰ (ਸੱਭਿ.ਪ੍ਰਤੀ)- ਆਯੂਸ਼ ਵਿਭਾਗ ਵਲੋਂ ਪਿੰਡ ਫਫੜੇ ਭਾਈਕੇ ਵਿਖੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਨਮਿਤਾ ਗਰਗ ਦੀ ਅਗਵਾਈ ਹੇਠ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਡਾ. ਵਰਿੰਦਰ ਕੁਮਾਰ, ਡਾ. ਸੀਮਾ ਗੋਇਲ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਮਰੀਜ਼ਾਂ ਨੂੰ ਯੋਗ ਵਿਧੀ ਨੂੰ ਆਪਣੀ ਜੀਵਨ 'ਚ ਸ਼ਾਮਿਲ ਕਰਨ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕਿਰਨਪਾਲ ਕੌਰ ਤੇ ਭੁਪਿੰਦਰ ਸ਼ਰਮਾ ਉਪਵੈਦ, ਪ੍ਰਦੀਪ ਕੌਰ, ਸੁਖਜੀਤ ਕੌਰ ਤੋਂ ਇਲਾਵਾ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ |