ਰਾਮਪੁਰਾ ਫੂਲ, 28 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸਮਰਪਿਤ ਚੱਲ ਰਹੇ ਸੇਵਾ ਪਖਵਾੜੇ 'ਚ 2 ਅਕਤੂਬਰ ਤੱਕ ਖ਼ੂਨਦਾਨ ਕੈਂਪ, ਮੈਡੀਕਲ ਕੈਂਪ ਤੇ ਸਫ਼ਾਈ ਅਭਿਆਨ ਜਾਰੀ ਰਹਿਣਗੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਪਰਮਪਾਲ ਕੌਰ ਸਿੱਧੂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬੀਬੀ ਪਾਰੋ ਮੰਦਿਰ ਫੂਲ ਟਾਊਨ 'ਚ ਲਗਾਏ ਖ਼ੂਨਦਾਨ ਕੈਂਪ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਸਿਆਸੀ ਸਰਗਰਮੀਆਂ ਤੋਂ ਵੱਧ ਸਮਾਜ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ, ਗਾਂਧੀ ਜਯੰਤੀ ਨੂੰ ਸਮਰਪਿਤ ਸੇਵਾ ਪੱਖਵਾੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਆਰੰਭ ਕੀਤਾ ਗਿਆ ਹੈ ਜਿਸ ਦੌਰਾਨ ਪੂਰੇ ਦੇਸ਼ 'ਚ ਭਾਜਪਾ ਵਲੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ | ਬਠਿੰਡਾ ਜ਼ਿਲ੍ਹੇ 'ਚ ਭਾਜਪਾ ਆਗੂ ਤੇ ਵਰਕਰ ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾ ਰਹੇ ਹਨ | ਨੌਜਵਾਨ ਵਰਗ ਵੀ ਸੇਵਾ ਪਖਵਾੜੇ ਨੂੰ ਲੈ ਕੇ ਉਤਸ਼ਾਹਿਤ ਹਨ, ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ 'ਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ | ਸਕੂਲ, ਪੰਚਾਇਤ ਘਰ, ਹਸਪਤਾਲ ਤੇ ਹੋਰ ਸਾਂਝੇ ਥਾਵਾਂ ਦੀ ਸਫ਼ਾਈ ਲਈ ਸਫ਼ਾਈ ਅਭਿਆਨ ਚੱਲ ਰਹੇ ਹਨ | ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਮਾਹਿਰ ਬੁੱਧੀਜੀਵੀਆਂ ਦੇ ਸੈਮੀਨਾਰ ਵੀ ਹੋ ਰਹੇ ਹਨ | ਭਾਜਪਾ ਆਗੂ ਨੇ ਕਿਹਾ ਕਿ 2 ਅਕਤੂਬਰ ਤੱਕ ਵੱਧ ਤੋਂ ਵੱਧ ਕੈਂਪ ਲਗਾਏ ਜਾਣਗੇ ਅਤੇ ਵੱਡੇ ਪੱਧਰ 'ਤੇ ਸਾਰੇ ਹਲਕਿਆਂ 'ਚ ਭਾਜਪਾ ਆਗੂਆਂ ਦੀ ਅਗਵਾਈ 'ਚ ਸਫ਼ਾਈ ਅਭਿਆਨ ਦੀ ਯੋਜਨਾ ਉਲੀਕੀ ਗਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਲੋਕ ਆਪ ਮੁਹਾਰੇ ਸੇਵਾ ਪੱਖਵਾੜੇ ਦੇ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰ ਰਹੇ ਹਨ | ਅੱਜ ਖ਼ੂਨਦਾਨ ਕੈਂਪ ਵਿਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਭਾਜਪਾ ਸੂਬਾ ਸੋਸ਼ਲ ਮੀਡੀਆ ਕੋ-ਕਨਵੀਨਰ ਅਤੁਲ ਗੋਇਲ, ਦਵਿੰਦਰ ਕੁਮਾਰ, ਡੋਬਿਡ ਬੂਨ, ਪਿ੍ੰਸ ਗਰਗ, ਅਰੁਣ ਕੁਮਾਰ, ਗੁਰਮੀਤ ਸਿੰਘ ਗਰਗ, ਪੁਨੀਤ ਗੋਇਲ, ਭੂਸ਼ਨ ਕੁਮਾਰ, ਪੱਪੂ ਰਾਮ, ਸੰਜੇ ਪਰੋਚਾ, ਸੁਰਿੰਦਰ ਗਰਗ, ਵਿਵੇਕ ਕੁਮਾਰ, ਰਵੀ ਭਾਰਤ ਭੂਸ਼ਨ, ਕਿ੍ਸ਼ਨ ਚੰਦ ਜੈਨ, ਰਜੀਵ ਸਿੰਗਲਾ, ਦਵਿੰਦਰ ਸਿੰਗਲਾ, ਅਵਿਨਾਸ਼ ਸ਼ਰਮਾ, ਭਾਰਤ ਭੂਸ਼ਨ ਜੈਨ, ਸੁਖਵੰਤ ਸਿੰਘ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ |