28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-09-2025
ਸੰਗਤ ਮੰਡੀ, 28 ਸਤੰਬਰ (ਸੁਖਤੇਜ ਧਾਲੀਵਾਲ)- ਖੇਤੀਬਾੜੀ ਵਿਭਾਗ ਸੰਗਤ ਵਲੋਂ ਪਿੰਡ ਪੱਕਾ ਕਲਾਂ ਵਿਖੇ ਸਾਉਣੀ ਦੀਆਂ ਫ਼ਸਲਾਂ ਅਤੇ ਆਉਣ ਵਾਲੇ ਦਿਨਾਂ ਵਿਚ ਪਰਾਲੀ ਦੇ ਸੁਚੱਜੇ ਹੱਲ ਲਈ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ¢ ਕੈਂਪ ਦੀ ਸ਼ੁਰੂਆਤ ਕਰਦਿਆਂ ਡਾ.ਵਿੱਕੀ ਕੁਮਾਰ ਏ.ਡੀ.ਓ. ਪੱਕਾ ਕਲਾਂ ਵਲੋਂ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਬਾਰੇ ਸਮੀਖਿਆ ਕੀਤੀ ਅਤੇ ਐਮ.ਐਸ.ਪੀ .ਤੇ ਵੇਚਣ ਲਈ ਸੀ.ਸੀ.ਆਈ. ਦੀ ਐਪ ਨੂੰ ਰਜਿਸਟਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ ¢ ਡਾ. ਹਰਜਸਪਾਲ ਸ਼ਰਮਾ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਮੌਜੂਦਾ ਸਮੇਂ ਦੇ ਹਾਲਾਤ ਤੇ ਹੌਪਰ, ਤੇਲੇ ਅਤੇ ਹਲਦੀ ਰੋਗ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਡਾ. ਭਰਪੂਰ ਸਿੰਘ ਏ.ਡੀ.ਓ. ਪਥਰਾਲਾ ਨੇ ਕਿਸਾਨਾਂ ਨਾਲ ਕਣਕ ਦੀ ਫ਼ਸਲ 'ਤੇ ਵਿਚਾਰ ਕਰਦਿਆਂ ਘਰੇਲੂ ਬੀਜ ਦੀ ਪਰਖ ਕਰਨ ਅਤੇ ਬੀਜ ਸੋਧਣ ਦੇ ਤਰੀਕੇ ਦੱਸੇ | ਉਨ੍ਹਾਂ ਪਰਾਲੀ ਪ੍ਰਬੰਧਨ ਬਾਰੇ ਗੱਲਬਾਤ ਕਰਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ¢ ਉਨ੍ਹਾਂ ਮਸ਼ੀਨਰੀ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮਸ਼ੀਨਾਂ ਦੀ ਕਿਰਾਏ 'ਤੇ ਵਰਤੋਂ ਕਰਨ ਤਾਂ ਜੋ ਛੋਟੇ ਕਿਸਾਨ ਵੀ ਪਰਾਲੀ ਦੀ ਸੁਚੱਜੀ ਵਰਤੋਂ ਕਰ ਸਕਣ¢ ਡਾ.ਮਨੋਜ ਕੁਮਾਰ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੀ ਸਿਫ਼ਾਰਸ਼ ਤੇ ਖੇਤੀ ਕਰਨ ਬਾਰੇ ਦੱਸਿਆ ਤਾਂ ਜੋ ਖੇਤੀ ਖਰਚੇ ਘੱਟ ਸਕਣ ਅਤੇ ਖੇਤੀਬਾੜੀ ਨੂੰ ਇਕ ਲਾਹੇਵੰਦ ਧੰਦਾ ਬਣਾਇਆ ਜਾ ਸਕੇ¢ ਉਨ੍ਹਾਂ ਕਿਸਾਨਾਂ ਨੂੰ ਘਰੇਲੂ ਲੋੜਾਂ ਅਨੁਸਾਰ ਸਬਜ਼ੀ, ਕਣਕ, ਸਰੋਂ੍ਹ ਆਦਿ ਦੀ ਆਰਗੈਨਿਕ ਖੇਤੀ ਕਰਨ ਦੀ ਅਪੀਲ ਕੀਤੀ¢ਕੈਂਪ ਦੌਰਾਨ ਪਿਛਲੇ ਸਾਲਾਂ 'ਚ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਵਾਲੇ ਸਫਲ ਅਤੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਖੇਤੀਬਾੜੀ ਵਿਭਾਗ ਬਲਾਕ ਸੰਗਤ ਦੀ ਸਮੁੱਚੀ ਟੀਮ ਪਿੰਡ ਪੱਕਾ ਕਲਾਂ ਦੇ ਸਰਪੰਚ ਬਲਕਰਨ ਸਿੰਘ, ਗਰਾਮ ਪੰਚਾਇਤ, ਬਹੁਮੰਤਵੀ ਸਭਾ ਦੇ ਮੈਂਬਰ ਅਤੇ ਵੱਡੀ ਗਿਣਤੀ 'ਚ ਪਿੰਡਾਂ ਦੇ ਕਿਸਾਨ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਵੈੱਲਫੇਅਰ ਸੰਸਥਾ ਕੈਨੇਡਾ ਨੇ ਦੋ ਪਰਿਵਾਰਾਂ ਨੂੰ ਦਿੱਤੀ ਆਰਥਿਕ ਮਦਦ ਅਗਲੀ ਖ਼ਬਰ ਸਕੂਲ ਖੇਡਾਂ 'ਚੋਂ ਮੈਡਲ ਜਿੱਤਣ ਵਾਲੇ ਸਸਸਸ ਜੈ ਸਿੰਘ ਵਾਲਾ ਦੇ ਖਿਡਾਰੀ ਸਨਮਾਨਿਤ
Ad Position 24