28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਰਾਮਲੀਲ੍ਹਾ ਮੰਚਨ ਦੇ 8ਵੇਂ ਦਿਨ ਦੀ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 29-09-2025
ਮਾਨਸਾ, 28 ਸਤੰਬਰ (ਸੱਭਿ.ਪ੍ਰਤੀ)- ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸਟੇਜ ਤੋਂ ਚੱਲ ਰਹੀ ਰਾਮਲੀਲ੍ਹਾ ਦੀ 8ਵੀਂ ਰਾਤ ਦਾ ਉਦਘਾਟਨ ਸੁਰਿੰਦਰ ਕੁਮਾਰ ਪੱਪੀ, ਤਰਸੇਮ ਕੁਮਾਰ ਪੱਪੂ ਅਤੇ ਨਿਖਿਲ ਕੁਮਾਰ ਸਾਂਝੇ ਰੂਪ 'ਚ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸ੍ਰੀ ਰਾਮ ਦੀ ਲੀਲ੍ਹਾ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਬਦੀ ਉੱਪਰ ਨੇਕੀ ਦੀ ਜਿੱਤ ਹੁੰਦੀ ਹੈ, ਇਸ ਲਈ ਹਰ ਵਿਅਕਤੀ ਨੂੰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ | ਕਲਾਕਾਰਾਂ ਵਲੋਂ ਰਾਮਲੀਲ੍ਹਾ ਮੰਚਨ ਮੌਕੇ ਸੀਤਾ ਹਰਨ, ਜਟਾਯੂ ਉਦਧਾਰ, ਪ੍ਰਭੂ ਰਾਮ ਲਈ ਕਠੋਰ ਸ਼ਬਦਾਂ ਦਾ ਪ੍ਰਯੋਗ ਕਰਨ 'ਤੇ ਲਕਸ਼ਮਣ ਵਲੋਂ ਸਰੂਪਨਖ਼ਾ ਦੀ ਨੱਕ ਕੱਟਣਾ ਆਦਿ ਦਿ੍ਸ਼ ਵਿਖਾਏ ਗਏ | ਇਸ ਦੌਰਾਨ ਕਲੱਬ ਦੇ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਮੋਹਿਤ ਕੁਮਾਰ, ਪ੍ਰਦੀਪ ਕੁਮਾਰ ਜਿੰਦਲ, ਬਲਜੀਤ ਸ਼ਰਮਾ, ਸੁਸ਼ੀਲ ਕੁਮਾਰ ਵਿੱਕੀ, ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਪੁਨੀਤ ਸ਼ਰਮਾ ਗੋਗੀ, ਹੁਕਮ ਚੰਦ, ਵਰੁਣ ਕੁਮਾਰ ਵੀਣੂ, ਸੁਰਿੰਦਰ ਨੰਗਲੀਆ, ਪ੍ਰਵੀਨ ਟੋਨੀ ਸ਼ਰਮਾ, ਮੁਕੇਸ਼ ਬਾਂਸਲ, ਡਾ. ਵਿਕਾਸ ਸ਼ਰਮਾ, ਮੁਕੇਸ਼ ਬਾਂਸਲ, ਬੰਟੀ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਲਗਾਏ ਕੈਂਪ 'ਚ 367 ਯੂਨਿਟ ਖ਼ੂਨ ਦਾਨ ਅਗਲੀ ਖ਼ਬਰ ਸੰਗਠਨ ਸਿਰਜਣ ਅਭਿਆਨ 2027 'ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ- ਅਨਿਲ ਚੌਧਰੀ
Ad Position 24