28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸਿਲਵਰ ਓਕਸ ਕਾਲੋਨੀ ਦੀ ਰੈਜੀਡੈਂਸ ਵੈੱਲਫ਼ੇਅਰ ਐਸੋਸੀਏਸ਼ਨ ਦੀ ਚੋਣ-ਜਗਸੀਰ ਸਿੰਘ ਸਹੋਤਾ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 29-09-2025
ਬਠਿੰਡਾ, 28 ਸਤੰਬਰ (ਸਿਵੀਆਂ)-ਸਥਾਨਕ ਬੀਬੀ ਵਾਲਾ ਰੋਡ 'ਤੇ ਸਥਿਤ ਸਿਲਵਰ ਓਕਸ ਕਾਲੋਨੀ ਦੇ ਨਿਵਾਸੀਆਂ ਵਲੋਂ ਸਰਬ ਸੰਮਤੀ ਨਾਲ ਕਾਲੋਨੀ ਦੀ ਰੈਜੀਡੈਂਸ ਵੈੱਲਫ਼ੇਅਰ ਐਸੋਸੀਏਸ਼ਨ ਦੀ ਚੋਣ ਕੀਤੀ ਗਈ, ਜਿਸ ਦੌਰਾਨ ਅਧਿਆਪਕ ਆਗੂ ਜਗਸੀਰ ਸਿੰਘ ਸਹੋਤਾ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ | ਉਨ੍ਹਾਂ ਤੋਂ ਇਲਾਵਾ ਜੋਹਨ ਵਿਲਸਨ, ਕਰਨਲ ਰੁਪਿੰਦਰ ਸਿੰਘ, ਜਸਕਰਨ ਸਿੰਘ, ਦਿਨੇਸ਼ ਭਾਰਦਵਾਜ, ਸੂਬੇਦਾਰ ਲਾਲ ਸਿੰਘ, ਅੰਕੁਰ ਗੋਇਲ, ਅੰਮਿ੍ਤ ਲਾਲ ਬਾਂਸਲ, ਬਲਵਿੰਦਰ ਕੌਰ, ਰੁਪਿੰਦਰ ਸਿੰਘ ਉਰਫ਼ ਬੂਟਾ, ਮਨੀਸ਼ ਕੋਹਲੀ, ਬਲਕਰਨ ਸਿੰਘ, ਦਵਿੰਦਰ ਸਿੰਘ, ਰਾਕੇਸ਼ ਕੁਮਾਰ, ਕੈਪਟਨ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਜੇੰਦਰ ਕੁਮਾਰ ਅਤੇ ਰੇਨੂ ਆਰੀਆ ਐਸੋਸੀਏਸ਼ਨ ਦੇ ਨਵੇਂ ਮੈਂਬਰ ਚੁਣਿਆ ਗਿਆ | ਇਸ ਮੌਕੇ ਚੋਣ ਪ੍ਰਬੰਧਕਾਂ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਐਸੋਸੀਏਸ਼ਨ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਐਸੋਸੀਏਸ਼ਨ ਨੂੰ ਰਸਮੀ ਤੌਰ 'ਤੇ ਭੰਗ ਕਰ ਦਿੱਤਾ ਗਿਆ ਸੀ ਅਤੇ ਇੱਕ ਛੇ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨੂੰ ਕਾਲੋਨੀ ਦੀ ਨਵੀਂ ਐਸੋਸੀਏਸ਼ਨ ਦੀ ਚੋਣ ਦੀ ਪ੍ਰਕਿਰਿਆ ਸੰਬੰਧੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਉਸ ਨੇ ਨਵੀਂ ਐਸੋਸੀਏਸ਼ਨ ਦੀ ਚੋਣ ਕਰਨ ਦੀ ਲੋੜ ਅਤੇ ਪ੍ਰਸੰਗਤਾ ਬਾਰੇ ਨਿਵਾਸੀਆਂ ਨੂੰ ਜਾਗਰੂਕ ਕੀਤਾ | ਇਸ ਚੋਣ ਕਮੇਟੀ ਦੀ ਅਗਵਾਈ ਵਿਚ ਸਮੂਹ ਕਾਲੋਨੀ ਵਾਸੀਆਂ ਦੀ ਸਹਿਮਤੀ ਨਾਲ 15 ਮੈਂਬਰੀ ਨਵੀਂ ਐਸੋਸੀਏਸ਼ਨ ਦੀ ਚੋਣ ਕੀਤੀ ਗਈ, ਜਿਸ ਦੌਰਾਨ ਜਗਸੀਰ ਸਿੰਘ ਸਹੋਤਾ ਨੂੰ ਸਰਬ ਸੰਮਤੀ ਨਾਲ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਨਵੇਂ ਚੁਣੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਾਲੋਨੀ ਵਿਚ 400 ਦੇ ਕਰੀਬ ਘਰ ਵੱਸਦੇ ਹਨ, ਜਿਨ੍ਹਾਂ ਦੀਆਂ ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਰਿਹਾਇਸ਼ੀ ਸਮੱਸਿਆਵਾਂ ਨੂੰ ਕਾਲੋਨੀ ਵਾਸੀਆਂ ਨਾਲ ਮਿਲ ਕੇ ਪ੍ਰਸ਼ਾਸਨਿਕ ਤਾਲਮੇਲ ਅਨੁਸਾਰ ਅਤੇ ਲੋੜ ਪੈਣ 'ਤੇ ਜਥੇਬੰਧਕ ਸੰਘਰਸ਼ ਰਾਹੀਂ ਹੱਲ ਕਰਾਉਣ ਦੇ ਯਤਨ ਕੀਤੇ ਜਾਣਗੇ | ਸਮੂਹ ਕਾਲੋਨੀ ਵਾਸੀਆਂ ਨੇ ਨਵੇਂ ਬਣੇ ਪ੍ਰਧਾਨ ਅਤੇ ਸਮੂਹ ਐਸੋਸੀਏਸ਼ਨ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਹਾਰਾ ਜਨ ਸੇਵਾ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਲਗਾਏ ਕੈਂਪ 'ਚ 367 ਯੂਨਿਟ ਖ਼ੂਨ ਦਾਨ
Ad Position 24