ਬਠਿੰਡਾ, 18 ਅਕਤੂਬਰ (ਵਲ੍ਹਾਣ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜਾਰੀ ਹੁਕਮ ਰਾਹੀਂ ਦੱਸਿਆ ਕਿ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਤਿਸ਼ਬਾਜ਼ੀ ਅਤੇ ਪਟਾਖਿਆਂ ਦੀ ਵਿੱਕਰੀ ਕਰਨ ਲਈ ਕੱਢੇ ਗਏ ਡਰਾਅ ਅਨੁਸਾਰ ਸਥਾਨਕ ਸਪੋਰਟਸ ਸਟੇਡੀਅਮ ਲਈ ਜਾਰੀ ਕੀਤੇ ਗਏ 23 ਲਾਇਸੰਸ ਧਾਰਕ ਹੁਣ ਸਪੋਰਟਸ ਸਟੇਡੀਅਮ, ਬਠਿੰਡਾ ਦੀ ਜਗ੍ਹਾ ਦੀ ਬਜਾਏ ਪੁੱਡਾ ਗਰਾਊਾਡ, ਪਾਵਰ ਹਾਊਸ ਰੋਡ, ਬਠਿੰਡਾ ਵਿਖੇ ਸਟਾਲਾਂ ਲਗਾਉਣਗੇ | ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਪੋਰਟਸ ਸਟੇਡੀਅਮ, ਬਠਿੰਡਾ ਵਿਖੇ ਦੀਵਾਲੀ/ਗੁਰਪੂਰਬ ਦੇ ਤਿਉਹਾਰ ਦੇ ਮੱਦੇਨਜ਼ਰ ਪਟਾਕਿਆਂ ਦੀ ਆਰਜ਼ੀ ਤੌਰ 'ਤੇ ਸਟਾਲਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਪ੍ਰੰਤੂ ਹੁਣ ਖਿਡਾਰੀਆਂ ਵਲੋਂ ਇਤਰਾਜ਼ ਕੀਤਾ ਗਿਆ ਹੈ ਕਿ ਅਥਲੈਟਿਕਸ ਟਰੈਕ ਪਟਾਕਿਆਂ ਦੀਆਂ ਸਟਾਲਾਂ ਲੱਗਣ ਨਾਲ ਖ਼ਰਾਬ ਹੋਣ ਦਾ ਡਰ ਹੈ, ਇਸ ਲਈ ਪਟਾਕਿਆਂ ਦੀਆਂ ਸਟਾਲਾਂ ਪਾਵਰ ਹਾਊਸ ਰੋਡ, ਪੁੱਡਾ ਗਰਾੳਾੂਡ ਬਠਿੰਡਾ ਵਿਚ ਲਗਾਈਆਂ ਜਾਣਗੀਆਂ | ਇਹ ਹੁਕਮ ਤੁਰੰਤ ਲਾਗੂ ਹੋਣਗੇ |
ਖੇਡ ਸਟੇਡੀਅਮ ਦੀ ਥਾਂ ਹੁਣ ਪੁੱਡਾ ਗਰਾਊਾਡ ਵਿਖੇ ਲੱਗਣਗੀਆਂ ਪਟਾਕਿਆਂ ਦੀਆਂ ਸਟਾਲਾਂ
ਅਜੀਤ ਡੈਸਕ
19-10-2025