17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਕਸਫੋਰਡ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਜੂਨੀਅਰ ਸਪੋਰਟਸ ਫਿਸਟਾ-2025 ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-12-2025
ਭਗਤਾ ਭਾਈਕਾ, 5 ਦਸੰਬਰ (ਸੁਖਪਾਲ ਸਿੰਘ ਸੋਨੀ)-ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਵਿਖੇ ਵਿਦਿਆਰਥੀਆਂ ਦੇ ਬੋਧਿਕ, ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਪ੍ਰਪੱਕ ਕਰਨ ਲਈ ਸਕੂਲ ਵਿੱਚ ਦੋ ਰੋਜ਼ਾ ਸਾਲਾਨਾ ਜੂਨੀਅਰ ਸਪੋਰਟਸ ਫਿਸਟਾ 2025 ਕਰਵਾਇਆ ਗਿਆ¢ ਇਸ ਸਮਾਗਮ ਦਾ ਆਰੰਭ ਬਹੁਤ ਹੀ ਰਸਭਿੰਨਾ ਸ਼ਬਦ 'ਸੁਖ ਤੇਰਾ ਦਿਤਾ ਲਹੀਐ' ਦੇ ਗਾਇਨ ਨਾਲ ਹੋਇਆ¢ ਇਸ ਤੋਂ ਬਾਅਦ ਵਿਦਿਆਰਥਣਾਂ ਨੇ ਖੇਡ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਡੀਈਓ ਬਠਿੰਡਾ ਅਤੇ ਅਤੇ ਪ੍ਰਬੰਧਕ ਕਮੇਟੀ ਮੈਂਬਰਾਨ ਦੇ ਸੁਆਗਤ ਸਬੰਧੀ ਗੀਤ ਗਾਇਆ¢ ਮੁੱਖ ਮਹਿਮਾਨ ਵਲੋਂ ਖੇਡ ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ¢ ਦੂਸਰੇ ਦਿਨ ਦੇ ਮੁੱਖ ਮਹਿਮਾਨ ਸ੍ਰੀ ਰਾਜੀਵ ਕੁਮਾਰ ਖੰਨਾ ਨਾਇਬ ਤਹਿਸੀਲਦਾਰ ਭਗਤਾ ਭਾਈਕਾ ਨੇ ਨੰਨ੍ਹੇ ਬੱਚਿਆਂ ਦਾ ਖੂਬ ਹੌਸਲਾ ਵਧਾਇਆ¢ ਖੇਡ ਸਮਾਗਮ ਦੀ ਪਹਿਲੀ ਈਵੈਂਟ ਪ੍ਰੀ ਨਰਸਰੀ ਦੇ ਵਿਦਿਆਰਥੀਆਂ ਦੀ ਕੋਨ ਬੇਲੈਂਸ ਅਤੇ ਬਟਰ ਫਲਾਈ ਰੇਸੀ, ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਬÏਕਸ, ਪੁਲ ਕੋਨ, ਟ੍ਰੇਨ ਪੁਲ ਰੇਸ, ਬਟਨ ਰਿਲੇਅ ਰੇਸ, ਕੇਟਰਪਿੱਲਰ ਰੇਸ, ਰੈਬਿਟ ਰੇਸ, ਐਲੀਫੈਂਟ ਰੇਸ, ਲੁਇਨ ਰੇਸ, ਡੱਕ ਰੇਸ ਆਦਿ ਆਈਟਮਾਂ ਪੇਸ਼ ਕੀਤੀਆਂ, ਐਲਕੇਜੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਅÏਬਸਟੇਕਲ ਰੇਸ ਵਿੱਚ, ਹਾਕੀ ਰੇਸ, ਫਰÏਗਰੇਸ, ਮੰਕੀ ਰੇਸ, ਟਰਟਲੀ ਰੇਸ ਆਦਿ ਦੌੜਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਯੂਕੇਜੀ ਦੇ ਵਿਦਿਆਰਥੀਆਂ ਨੇ ਰਿਲੇਅ ਰੇਸ, ਜਿਸ ਚ ਬੈਗਪੈਕ, ਜਿਗ-ਜੈਗ ਬਿਸਕੁਟ ਖਾਣਾ ਆਦਿ ਸ਼ਾਮਲ ਚ ਭਾਗ ਲਿਆ¢ ਇਨ੍ਹਾਂ ਬੱਚਿਆਂ ਦੀ ਐਥਲੀਟ ਮੀਟ ਦੇ ਦਰਸ਼ਕ ਮਾਪਿਆਂ ਲਈ ਵੀ ਕੁਝ ਗੇਮਜ਼ ਕਰਵਾਈਆਂ ਗਈਆਂ¢ ਜਿਸ ਵਿਚ ਟੱਗ ਆਫ਼ ਵਾਰ ਅਤੇ ਮਿਊਜ਼ੀਕਲ ਚੇਅਰ, ਕਪਲ ਰੇਸ ਸਨ¢ ਇਸ ਤੋਂ ਇਲਾਵਾ ਬੱਚਿਆਂ ਦੇ ਦਾਦਾ ਦਾਦੀ ਲਈ ਵੀ ਸਪੂਨ ਲੈਮਨ ਰੇਸ ਰੱਖੀ ਗਈ, ਜਿਸ ਵਿੱਚ ਸਾਰੇ ਮਾਪਿਆਂ ਨੇ ਹਿੱਸਾ ਲਿਆ¢
ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ¢ ਉਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ-ਸਕੱਤਰ ਕੁਆਰਡੀਨੇਟਰਜ਼ ਵੀ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਚੋਣ ਨਿਰੀਖਕ ਨੇ ਨੋਮੀਨੇਸ਼ਨ ਪੜਤਾਲ ਸੈਂਟਰਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ 'ਚ ਸਾਲਾਨਾ ਸਪੋਰਟਸ ਮੀਟ ਕਰਵਾਈ <br/>
Ad Position 24