07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕੋਟਭਾਈ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਲਾਹੜ੍ਹ ਵਿੰਝੂ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਕੌਰ ਸਿਵੀਆਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਗੋਨਿਆਣਾ, 7 ਦਸੰਬਰ (ਲਛਮਣ ਦਾਸ ਗਰਗ)-ਬਠਿੰਡਾ ਦਿਹਾਤੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਲਾਹੜ੍ਹ ਵਿੰਝੂ ਤੋਂ ਉਮੀਦਵਾਰ ਚਰਨਜੀਤ ਸਿੰਘ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਪਿੰਡ ਸਿਵੀਆਂ ਅਤੇ ਬਲਾਕ ਸੰਮਤੀ ਜ਼ੋਨ ਜੰਡਾਂਵਾਲਾ ਤੋਂ ਉਮੀਦਵਾਰ ਮਨਜਿੰਦਰ ਸਿੰਘ ਜਿੰਦਾ, ਜ਼ੋਨ ਜੀਦਾ ਤੋਂ ਹਰਵਿੰਦਰ ਕੌਰ ਪਤਨੀ ਸੁਖਬੰਸ ਸਿੰਘ ਫ਼ੌਜੀ, ਜ਼ੋਨ ਨੇਹੀਆਂਵਾਲਾ ਤੋਂ ਰਜਿੰਦਰ ਸਿੰਘ ਬਰਾੜ, ਜ਼ੋਨ ਹਰਰਾਏਪੁਰ ਤੋਂ ਗੁਰਸੇਵਕ ਸਿੰਘ ਸਾਬਕਾ ਸਰਪੰਚ, ਜ਼ੋਨ ਗੋਨਿਆਣਾ ਖ਼ੁਰਦ ਤੋਂ ਗੁਰਮੀਤ ਸਿੰਘ ਅਮਰਗੜ੍ਹ, ਜ਼ੋਨ ਸਿਵੀਆਂ ਤੋਂ ਰਾਣੀ ਕੌਰ ਚਹਿਲ ਤੇ ਜ਼ੋਨ ਗਿੱਲਪੱਤੀ ਤੋਂ ਉਮੀਦਵਾਰ ਗਗਨਦੀਪ ਕੌਰ ਪਤਨੀ ਜਸਵੰਤ ਸਿੰਘ ਦੀ ਚੋਣ ਮੁਹਿੰਮ ਦੀ ਪਿੰਡ ਜੰਡਾਂਵਾਲਾ ਤੋਂ ਰਸਮੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਮਨਜਿੰਦਰ ਜਿੰਦਾ ਦੇ ਘਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਪੰਜਾਬ ਦੇ ਲੋਕ ਸੱਤਾਧਾਰੀ ਧਿਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਅਕਾਲੀ ਦਲ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਤੇ ਹੁਣ ਪੰਜਾਬ 'ਚ ਅਗਲੀ ਕਾਂਗਰਸੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ, ਜਿਸ ਲਈ ਲੋਕਾਂ ਨੇ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਪੱਕਾ ਮਨ ਬਣਾ ਲਿਆ ਹੈ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਉਣ ਵਾਲੀ 14 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ (ਪੰਜਾਂ) 'ਤੇ ਵੱਧ ਤੋਂ ਵੱਧ ਮੋਹਰਾਂ ਲਗਾ ਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਇਆ ਜਾਵੇ | ਇਸ ਮੌਕੇ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਬਲਾਕ ਪ੍ਰਧਾਨ ਸੰਦੀਪ ਆਕਲੀਆ, ਸਾਬਕਾ ਸਰਪੰਚ ਸੀਰਾ ਜੰਡਾਂਵਾਲਾ, ਸ਼ਵਿੰਦਰ ਸਿੰਘ ਨੇਹੀਆਂਵਾਲਾ, ਗੁਰਾਂਦਿੱਤਾ ਸਿੰਘ ਸਾਬਕਾ ਸਰਪੰਚ ਅਮਰਗੜ੍ਹ, ਸੰਦੀਪ ਸਿੰਘ ਸਾਬਕਾ ਸਰਪੰਚ ਬਲਾਹੜ੍ਹ ਵਿੰਝੂ, ਸਰਬਜੀਤ ਸਿੰਘ ਸਰਪੰਚ ਅਮਰਗੜ੍ਹ, ਸੁਖਦੇਵ ਸਿੰਘ ਸਾਬਕਾ ਸੰਮਤੀ ਮੈਂਬਰ ਗੋਨਿਆਣਾ ਖ਼ੁਰਦ, ਬਿੱਟੂ ਖੇਮੂਆਣਾ, ਸਿਮਰਜੀਤ ਸਿੰਘ ਖਿਆਲੀ ਵਾਲਾ, ਗੁਰਪ੍ਰੀਤ ਕਾਲਾ ਆਕਲੀਆ, ਸੀਰਾ ਜੀਦਾ, ਜ਼ਰਾ ਸਿੰਘ ਸਾਬਕਾ ਪੰਚ ਨੇਹੀਆਂਵਾਲਾ, ਜਗਸੀਰ ਸਿੰਘ ਜੀਦਾ, ਰਜਿੰਦਰ ਸਿੰਘ, ਗੁਰਮੇਲ ਸਿੰਘ ਸਿਵੀਆਂ, ਮੰਦਰ ਸਿੰਘ ਖ਼ਾਲਸਾ ਅਤੇ ਕੌਂਸਲਰ ਤਾਰਾ ਚੰਦ ਗੋਨਿਆਣਾ ਸਮੇਤ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੇ ਬਹੁਮਤ ਨਾਲ ਜਿੱਤਣਗੇ - ਮਾਈਕਲ ਗਾਗੋਵਾਲ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫੂਸ ਮੰਡੀ ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਨੇ ਭਖਾਈ ਚੋਣ ਮੁਹਿੰਮ <br/>
Ad Position 24