09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗ੍ਰੇਟ ਡਿਸਕਵਰੀਅਨਜ਼ ਨੇ ਕੀਤਾ ਐੱਸ.ਡੀ.ਐੱਮ. ਦਫ਼ਤਰ ਫੂਲ ਦਾ ਸਿੱਖਿਆਦਾਇਕ ਦੌਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਰਾਮਪੁਰਾ ਫੂਲ, 7 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਐੱਸ.ਡੀ.ਐਮ. ਦਫ਼ਤਰ ਫੂਲ ਦਾ ਸਿੱਖਿਅਕ ਦੌਰਾ ਕੀਤਾ¢ ਇਸ ਦੌਰੇ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਣਾਲੀ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਬਾਰੇ ਵਾਸਤਵਿਕ ਜਾਣਕਾਰੀ ਪ੍ਰਾਪਤ ਕਰਵਾਉਣਾ ਸੀ¢ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਰੈਵੀਨਿਊ, ਨਾਗਰਿਕ ਸੁਵਿਧਾਵਾਂ, ਪ੍ਰਮਾਣ ਪੱਤਰ ਤਿਆਰੀ ਅਤੇ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਵਰਗੇ ਵਿਭਾਗਾਂ ਦੀ ਕੰਮਕਾਜ ਪ੍ਰਣਾਲੀ ਨੂੰ ਨੇੜੇ ਤੋਂ ਸਮਝਿਆ¢ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਪ੍ਰਸ਼ਾਸਨਿਕ ਇਕਾਈਆਂ ਕਿਵੇਂ ਜਨਸੇਵਾ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ¢ ਦੌਰੇ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਦਾ ਐੱਸ.ਡੀ.ਐਮ. ਸੁਨੀਲ ਫੋਗਾਟ ਨਾਲ ਕਾਨਫ਼ਰੰਸ ਰੂਮ ਵਿਚ ਹੋਇਆ ਇੰਟਰੈਕਸ਼ਨ ਸੈਸ਼ਨ ਸੀ¢ ਵਿਦਿਆਰਥੀਆਂ ਨੇ ਪ੍ਰਸ਼ਾਸਨ, ਸਰਕਾਰੀ ਸੇਵਾਵਾਂ ਅਤੇ ਨਾਗਰਿਕ ਅਧਿਕਾਰਾਂ ਬਾਰੇ ਆਪਣੇ ਪ੍ਰਸ਼ਨ ਪੁੱਛੇ, ਜਿਸ ਉੱਤੇ ਐੱਸ.ਡੀ.ਐਮ. ਨੇ ਉਨ੍ਹਾਂ ਨੂੰ ਪ੍ਰੇਰਣਾਦਾਇਕ ਸਲਾਹ ਦਿੱਤੀ¢ ਸਕੂਲ ਵਾਇਸ ਚੇਅਰਮੈਨ ਅਮਿਤ ਸਰਾਫ਼ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰਿਆਂ ਨਾਲ ਵਿਦਿਆਰਥੀਆਂ ਵਿਚ ਪ੍ਰਸ਼ਾਸਨਿਕ ਜਾਗਰੂਕਤਾ ਦਾ ਵਿਕਾਸ ਹੁੰਦਾ ਹੈ¢ ਉਨ੍ਹਾਂ ਨੇ ਐੱਸ.ਡੀ.ਐੱਮ. ਅਤੇ ਉਨ੍ਹਾਂ ਦੀ ਟੀਮ ਦਾ ਆਪਣੇ ਵਿਅਸਤ ਸਮੇਂ ਵਿਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਦੇ ਭਵਿੱਖ ਲਈ ਕੀਤੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਦਿਲ ਤੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਮੁਲਾਜ਼ਮਾਂ ਦੀ ਮੁਅੱਤਲੀ ਬਾਰੇ ਵਾਇਰਲ ਹੋ ਰਿਹਾ ਪੱਤਰ ਨਿਕਲਿਆ 'ਫ਼ਰਜ਼ੀ' ਅਗਲੀ ਖ਼ਬਰ ਪਿੰਡ ਮਹਿਰਾਜ ਵਿਖੇ ਸ਼ਹੀਦ ਮੱਖਣ ਸਿੰਘ ਦੀ ਬਰਸੀ ਮਨਾਈ <br/>
Ad Position 24