ਰਾਮਪੁਰਾ ਫੂਲ, 7 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੁਲਿਸ ਮੁਲਾਜ਼ਮਾਂ ਦੇ ਆਪਣੇ ਹੀ ਇਕ ਗਰੁੱਪ ਵਿਚ ਪਿਛਲੇ ਕੁਝ ਸਮੇਂ ਤੋਂ ਕੁਝ ਪੁਲਿਸ ਮੁਲਾਜ਼ਮਾਂ ਦੀ ਮੁਅੱਤਲੀ ਨਾਲ ਸਬੰਧਿਤ ਪੱਤਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ¢ ਇਸ ਵਾਇਰਲ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਸੀਨੀਅਰ ਕਪਤਾਨ ਪੁਲਿਸ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਕਾਰਨ ਕਈ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ¢ ਵਾਇਰਲ ਹੋ ਰਹੀ ਇਸ ਸੂਚੀ ਵਿਚ ਰਪਟ ਨੰਬਰ 21 ਅਤੇ 22, ਮਿਤੀ 22.11.2025 ਦਾ ਹਵਾਲਾ ਦਿੰਦੇ ਹੋਏ ਕੁੱਲ 16 ਮੁਲਾਜ਼ਮਾਂ ਜਿਨ੍ਹਾਂ ਵਿਚ ਏ.ਐੱਸ.ਆਈ, ਹੈੱਡ ਕਾਂਸਟੇਬਲ ਅਤੇ ਸਿਪਾਹੀ ਸ਼ਾਮਲ ਹਨ ਦੇ ਨਾਮ, ਬੈੱਲਟ ਨੰਬਰ ਅਤੇ ਤਾਇਨਾਤੀ ਦੇ ਵੇਰਵੇ ਦਿੱਤੇ ਗਏ ਹਨ¢ ਇਸ ਵਿਚ ਲਿਖਿਆ ਗਿਆ ਹੈ ਕਿ ਇਹ ਮੁਲਾਜ਼ਮ ਡਿਊਟੀ 'ਤੇ ਰਿਪੋਰਟ ਨਾ ਕਰਨ ਕਰਕੇ ਮੁਅੱਤਲ ਕੀਤੇ ਗਏ ਹਨ¢ ਪਰ ਪ੍ਰਭਾਵਿਤ ਮੁਲਾਜ਼ਮਾਂ ਤੋਂ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਹ ਵਾਇਰਲ ਪੱਤਰ ਤੱਥਾਂ ਤੋਂ ਰਹਿਤ ਹੈ ਤੇ ਵਿਭਾਗੀ ਤੌਰ 'ਤੇ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਹੋਇਆ ਹੈ¢ ਇਸ ਲਈ ਆਮ ਜਨਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਫ਼ਰਜ਼ੀ ਪੱਤਰ ਦੇ ਆਧਾਰ 'ਤੇ ਪ੍ਰਕਾਸ਼ਿਤ ਖ਼ਬਰਾਂ 'ਤੇ ਯਕੀਨ ਨਾ ਕਰਨ¢