ਭੁੱਚੋ ਮੰਡੀ, 7 ਦਸੰਬਰ (ਪਰਵਿੰਦਰ ਸਿੰਘ ਜੌੜਾ)- ਜ਼ਿਲ੍ਹਾ ਪ੍ਰੀਸ਼ਦ ਦੀ ਜ਼ੋਨ ਭੁੱਚੋ ਕਲਾਂ ਅਤੇ ਬਲਾਕ ਸੰਮਤੀ ਦੀ ਜ਼ੋਨ ਚੱਕ ਰਾਮ ਸਿੰਘ ਵਾਲਾ ਦੇ ਚੋਣ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਨਵੇਂ ਜੋਸ਼ ਨਾਲ ਸ਼ੁਰੂਆਤ ਕੀਤੀ | ਚੱਕ ਬਖ਼ਤੂ ਦੇ ਵੱਡੇ ਖੂਹ ਨੇੜੇ ਕੀਤੇ ਗਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਦੇ ਅਕਾਲੀ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਸਿੱਧੂ ਸਰਪੰਚ ਭੁੱਚੋ ਖ਼ੁਰਦ ਨੇ ਕਿਹਾ ਕਿ ਉਨ੍ਹਾਂ ਦਾ ਇਹ ਚੋਣ ਲੜਨ ਦਾ ਮਕਸਦ ਹਲਕੇ ਦਾ ਆਧੁਨਿਕ ਤਰੀਕੇ ਨਾਲ ਉੱਚ ਪੱਧਰੀ ਵਿਕਾਸ ਕਰਾਉਣਾ ਹੈ | ਉਨ੍ਹਾਂ ਕਿਹਾ ਕਿ ਪਿੰਡ ਭੁੱਚੋ ਖ਼ੁਰਦ ਇਕ ਮਿਸਾਲ ਹੈ, ਜਿੱਥੋਂ ਉਹ ਸਾਲ ਕੁ ਪਹਿਲਾਂ ਸਰਪੰਚ ਚੁਣੇ ਗਏ ਸਨ | ਸਿਰਫ਼ 8 ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਨੂੰ 15 ਅਗਸਤ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦਾ ਸਰਵੋਤਮ ਸਰਪੰਚ ਦਾ ਖ਼ਿਤਾਬ ਦਿੱਤਾ ਗਿਆ ਸੀ | ਉਨ੍ਹਾਂ ਅਪੀਲ ਕੀਤੀ ਕਿ ਵੋਟਾਂ ਪਾਉਣ ਵੇਲੇ ਉਮੀਦਵਾਰ ਦੀ ਯੋਗਤਾ ਦਾ ਜ਼ਰੂਰ ਧਿਆਨ ਰੱਖਿਆ ਜਾਵੇ | ਬਲਾਕ ਸੰਮਤੀ ਜ਼ੋਨ ਚੱਕ ਰਾਮ ਸਿੰਘ ਵਾਲਾ ਦੀ ਉਮੀਦਵਾਰ ਮਾਤਾ ਸੁਰਿੰਦਰ ਕੌਰ ਢਿੱਲੋਂ ਦੇ ਸਪੁੱਤਰ ਗੁਰਪੀ੍ਰਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਹੀ ਪੰਜਾਬ ਦੀ ਇਕ ਇਕ ਖੇਤਰੀ ਪਾਰਟੀ ਹੈ, ਜੋ ਪੰਜਾਬ ਦਾ ਭਲਾ ਸੋਚਦੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਦੀਆਂ ਬੋਦੀਆਂ ਦਿੱਲੀ ਵਾਲਿਆਂ ਦੇ ਹੱਥ ਵਿਚ ਹਨ | ਇਸ ਮੌਕੇ ਮਾਤਾ ਸੁਰਿੰਦਰ ਕੌਰ ਤੋਂ ਇਲਾਵਾ ਭਾਈ ਸੁਖਦੀਪ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਜਗਸੀਰ ਸਿੰਘ ਕਲਿਆਣ, ਭੁੱਚੋ ਹਲਕਾ ਇੰਚਾਰਜ ਮਾਨ ਸਿੰਘ ਗੁਰੂ, ਯੂਥ ਆਗੂ ਗੁਰਲਾਭ ਸਿੰਘ ਢੇਲਵਾਂ, ਸਰਪੰਚ ਹਰਜਿੰਦਰ ਸਿੰਘ ਜਿੰਦਾ, ਸੁਰਜੀਤ ਸਿੰਘ ਪ੍ਰਧਾਨ, ਸਵਰਨ ਸਿੰਘ, ਪਿ੍ਤਪਾਲ ਸਿੰਘ, ਬਲਜਿੰਦਰ ਸਿੰਘ ਚੌਧਰੀ, ਹਰਅਵਤਾਰ ਸਿੰਘ, ਪ੍ਰਦੀਪ ਗਰੇਵਾਲ, ਸਰਬਜੀਤ ਸਿੰਘ, ਰਛਪਾਲ ਸਿੰਘ ਸਰਪੰਚ, ਅੱਕੀ ਕੌਰ ਸਰਪੰਚ ਕੋਠੇ ਥਾਂਦੇ, ਲੱਖਾ ਸਿੰਘ ਆਦਿ ਵੀ ਮੌਜੂਦ ਸਨ |