12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਦੇ ਬੱਚਿਆਂ ਲਈ ਟਰਿੱਪ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 21-12-2025
ਚਾਉਕੇ, 20 ਦਸੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਬੱਚਿਆ ਦੇ ਉੱਜਵਲ ਭਵਿੱਖ ਲਈ ਕੋਈ ਨਾ ਕੋਈ ਉਪਰਾਲੇ ਕਰਦਾ ਰਹਿੰਦਾ ਹੈ¢ ਇਸੇ ਤਹਿਤ ਬੱਚਿਆਂ ਨੂੰ ਪੇਪਰਾਂ ਤੋਂ ਬਾਅਦ ਥੋੜਾ ਆਰਾਮ ਦੇਣ ਲਈ ਨਰਸਰੀ ਤੋਂ ਲੈ ਕੇ ਸੀਨੀਅਰ ਜਮਾਤਾਂ ਦਾ ਇਕ ਟਰਿੱਪ ਆਯੋਜਿਤ ਕੀਤਾ ਗਿਆ¢ ਜਿਸ ਵਿਚ ਨਰਸਰੀ ਤੋਂ ਲੈ ਕੇ ਸੀਨੀਅਰ ਜਮਾਤਾਂ ਦੇ ਬੱਚਿਆਂ ਨੂੰ ਟਰਿੱਪ ਲਿਜਾਇਆ ਗਿਆ¢ ਇਹ ਟਰਿੱਪ ਬੱਚਿਆਂ ਦੇ ਮਨੋਰੰਜਨ ਲਈ ਹੀ ਸੀ¢ ਬੱਚਿਆਂ ਦਾ ਟਰਿੱਪ ਬਰਨਾਲਾ ਵਿਖੇ ਸਾਰਸ ਮੇਲੇ 'ਚ ਗਿਆ, ਜਿਸ ਵਿਚ ਬੱਚਿਆਂ ਨੇ ਬਹੁਤ ਆਨੰਦ ਲਿਆ¢ ਬੱਚਿਆਂ ਨੇ ਝੂਲੇ ਦਾ ਆਨੰਦ ਮਾਣਿਆ ਅਤੇ ਲੱਗੀਆਂ ਸਟਾਲਾਂ ਤੋਂ ਆਪਣੇ ਲਈ ਕੁਝ ਖ਼ਰੀਦਦਾਰੀ ਵੀ ਕੀਤੀ¢ ਇਸ ਟਰਿੱਪ ਦੀ ਅਗਵਾਈ ਪਿ੍ੰਸੀਪਲ ਮੈਡਮ ਨੇ ਕੀਤੀ¢ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਪੇਪਰਾਂ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਕ ਦੇਣਾ ਜ਼ਰੂਰੀ ਸੀ¢ ਬੱਚਿਆਂ ਨੇ ਪਿ੍ੰਸੀਪਲ ਮੈਡਮ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ¢ ਇਸ ਮੌਕੇ ਮੈਨੇਜਮੈਂਟ ਕਮੇਟੀ ਡਾਇਰੈਕਟਰ ਮਨਦੀਪ ਸਿੰਘ ਮਾਨ, ਚੇਅਰਪਰਸਨ ਮੈਡਮ ਕਿਰਨਦੀਪ ਕੌਰ ਅਤੇ ਬਲਵਿੰਦਰ ਸਿੰਘ ਅਤੇ ਸਕੂਲ ਸਟਾਫ਼ ਮÏਜੂਦ ਸੀ¢

Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਜਥੇਬੰਦੀਆਂ ਵਲੋਂ ਨਿੱਜੀਕਰਨ ਖਿਲਾਫ਼ ਸਾਂਝਾ ਸੰਘਰਸ਼ ਉਸਾਰਨ ਦਾ ਫ਼ੈਸਲਾ <br/> ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਭੁੱਚੋ ਕਲਾਂ ਵਿਖੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ <br/>
Ad Position 24