05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਹਾਰਾ ਟੀਮ ਵਲੋਂ ਅਵਾਰਾ ਪਸ਼ੂਆਂ ਦੇ ਗਲਿਆਂ ਦੁਆਲੇ ਬੰਨ੍ਹੀਆਂ ਰਿਫ਼ਲੈਕਟਰ ਬੈਲਟਾਂ <br/>

Ad Position 21
No active advertisement
23-12-2025
ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ)-ਸਹਾਰਾ ਜਨ ਸੇਵਾ ਜੋ ਕਿ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੈ ਅਤੇ ਅਵਾਰਾ ਪਸ਼ੂਆਂ ਦੀ ਰਾਖੀ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਹੈ | ਸਹਾਰਾ ਟੀਮ ਦੇ ਬਾਨੀ ਵਿਜੇ ਗੋਇਲ ਨੇ ਦੱਸਿਆ ਕਿ ਬੀਤੇ ਦਿਨ ਸਹਾਰਾ ਟੀਮ ਮੈਂਬਰਾਂ ਹਰਬੰਸ ਸਿੰਘ, ਸੰਦੀਪ ਗਿੱਲ, ਜੱਗਾ, ਟੇਕ ਚੰਦ, ਗੁੱਲੀ, ਠਾਕੁਰ ਅਤੇ ਮਨੀ ਵਰਮਾ ਨੇ ਸਥਾਨਕ ਸੰਤਪੁਰਾ ਰੋਡ 'ਤੇ ਖੜ੍ਹੇ ਅਵਾਰਾ ਪਸ਼ੂਆਂ ਨੂੰ ਧੁੰਦ ਆਦਿ ਤੋਂ ਬਚਾਉਣ ਲਈ, ਉਨ੍ਹਾਂ ਦੇ ਗਲਿਆਂ 'ਚ ਰਿਫ਼ਲੈਕਟਰ ਬੈਲਟਾਂ ਬੰਨ੍ਹੀਆਂ ਤਾਂ ਕਿ ਰਾਤ ਦੇ ਸਮੇਂ ਦੁਰਘਟਨਾ ਨਾ ਹੋਵੇ | ਕਿਉਂਕਿ ਰਿਫ਼ਲੈਕਟਰ ਦੀ ਚਮਕ ਦੂਰੋਂ ਹੀ ਦਿਖਾਈ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਅੱਜ 20 ਜਾਨਵਰਾਂ ਦੇ ਰਿਫਲੈਕਟਰ ਬੈਲਟਾਂ ਬੰਨ੍ਹੀਆਂ ਗਈਆਂ | ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਫ਼ਿਲਮੀ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਦੇ ਚੇਅਰਮੈਨ ਲੱਗਣ 'ਤੇ ਜੱਦੀ ਪਿੰਡ ਨਥੇਹਾ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ <br... ਅਗਲੀ ਖ਼ਬਰ ਕਾਰ ਸਵਾਰ ਦੋ ਨੌਜਵਾਨ ਨਾਜਾਇਜ਼ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ <br/>
Ad Position 24