ਸੀਂਗੋ ਮੰਡੀ, 22 ਦਸੰਬਰ (ਲਕਵਿੰਦਰ ਸ਼ਰਮਾ)-ਕਸਬੇ ਦੇ ਪਿੰਡ ਨਥੇਹਾ ਦੇ ਜੰਮਪਲ ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ ਦੇ ਸਪੁੱਤਰ ਫ਼ਿਲਮੀ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਨੂੰ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਦਾ ਵਾਈਸ ਚੇਅਰਮੈਨ ਨਿਯੁਕਤ ਕਰਨ 'ਤੇ ਕੈਬਨਿਟ ਰੈਂਕ ਮਿਲਣ 'ਤੇ ਉਨ੍ਹਾਂ ਦੇ ਜੱਦੀ ਪਿੰਡ ਨਥੇਹਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਰਵਾਂ ਸਵਾਗਤ ਕਰਕੇ ਖ਼ੁਸ਼ੀ ਮਨਾਈ ਹੈ ਤੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ | ਇਸ ਸੰਬੰਧੀ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਜਿੱਥੇ ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ ਨੂੰ ਵਧਾਈਆਂ ਦਿੱਤੀਆਂ, ਉੱਥੇ ਹੀ ਪਿੰਡ ਦੇ ਮਹੰਤ ਜਰਨੈਲ ਸਿੰਘ ਮਿੱਠੂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਲਈ ਗੁਲਜ਼ਾਰ ਇੰਦਰ ਸਿੰਘ ਚਾਹਲ ਦਾ ਚੇਅਰਮੈਨ ਬਣਨਾ ਗੌਰਵ ਅਤੇ ਮਾਣ ਵਾਲੀ ਗੱਲ ਹੈ ਕਿਉਂਕਿ ਚਾਹਲ ਪਰਿਵਾਰ ਪਹਿਲਾਂ ਹੀ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਤਨ ਮਨ ਤੇ ਧਨ ਨਾਲ ਸੇਵਾ ਕਰ ਰਹੇ ਹਨ ਤੇ ਹੁਣ ਜਦੋਂ ਚੇਅਰਮੈਨ ਬਣ ਗਏ ਹਨ ਤਾਂ ਇਲਾਕਾ ਵਾਸੀਆਂ ਸਮੇਤ ਪੂਰੇ ਪੰਜਾਬ ਵਾਸੀਆਂ ਦੀ ਤਨ ਮਨ ਤੇ ਧਨ ਨਾਲ ਸੇਵਾ ਕਰਨਗੇ | ਉਧਰ ਇਸ ਮੌਕੇ ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਜੋ ਵੀ ਗੁਲਜ਼ਾਰ ਇੰਦਰ ਚਾਹਲ ਨੂੰ ਜ਼ੰੁਮੇਵਾਰੀ ਲਗਾਈ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਕਰਨਗੇ | ਇਸ ਮੌਕੇ ਸਮੁੱਚੇ ਹੀ ਪਿੰਡ ਵਾਸੀਆਂ ਨੇ ਚੇਅਰਮੈਨ ਬਣਨ 'ਤੇ ਖ਼ੁਸ਼ੀ ਮਨਾਈ ਹੈ |
ਫ਼ਿਲਮੀ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਦੇ ਚੇਅਰਮੈਨ ਲੱਗਣ 'ਤੇ ਜੱਦੀ ਪਿੰਡ ਨਥੇਹਾ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ <br/>
ਅਜੀਤ ਡੈਸਕ
23-12-2025