ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ)-ਗੁਰਦੁਆਰਾ ਭਾਈ ਜਗਤਾ ਜੀ ਨਜ਼ਦੀਕ ਸਟੇਡੀਅਮ ਬਠਿੰਡਾ ਤੋਂ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ, ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ, ਪ੍ਰਬੰਧਕ ਕਮੇਟੀ ਸ਼ਹੀਦ ਭਾਈ ਮਤੀ ਦਾਸ, ਭੁਜੰਗ ਦਲ ਅਤੇ ਵੱਖ-ਵੱਖ ਸਕੂਲਾਂ 2500 ਤੋਂ ਵੱਧ ਬੱਚਿਆਂ ਅਤੇ ਬਹੁਤ ਸਾਰੀ ਗਿਣਤੀ ਵਿਚ ਸੰਗਤਾਂ ਨੇ ਪੈਦਲ ਮਾਰਚ ਕੀਤਾ | ਇਹ ਪੈਦਲ ਮਾਰਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜਾ, ਚਾਰ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਪੋਹ ਮਹੀਨੇ ਅਨੇਕਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ | ਪੈਦਲ ਮਾਰਚ ਦੌਰਾਨ ਸੰਗਤ ਅਤੇ ਬੱਚਿਆਂ ਵਲੋਂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਸੈਂਕੜਿਆਂ ਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਨਮਨ ਕੀਤਾ ਗਿਆ | ਇਸ ਮੌਕੇ ਬਾਜ਼ਾਰਾਂ ਵਿਚ ਕਈ ਸ਼ਰਧਾਲੂਆਂ ਵਲੋਂ ਸ੍ਰੀ ਮੋਤੀ ਰਾਮ ਮੇਹਰਾ ਜੀ ਦੀ ਸ਼ਹੀਦੀ ਨੂੰ ਯਾਦ ਵਿਚ ਦੁੱਧ ਆਦਿ ਦੇ ਲੰਗਰ ਲਗਾਕੇ ਨਿਸ਼ਕਾਮ ਸੇਵਾ ਨਿਭਾਈ ਗਈ | ਅੰਤ ਵਿਚ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਪਹੁੰਚ ਕੇ ਸ਼ਹੀਦੀ ਪੈਦਲ ਮਾਰਚ ਦੀ ਸਮਾਪਤੀ ਮੌਕੇ ਸਕੂਲ ਦੇ ਬੱਚਿਆਂ ਅਤੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਸਾਹਿਬਜ਼ਾਦਿਆਂ ਅਤੇ ਪੋਹ ਮਹੀਨੇ ਦੇ ਸ਼ਹੀਦਾਂ ਦੀ ਯਾਦ ਵਿਚ ਸਕੂਲੀ ਬੱਚਿਆਂ ਕੀਤਾ ਪੈਦਲ ਮਾਰਚ <br/>
ਅਜੀਤ ਡੈਸਕ
23-12-2025