04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਇੱਕੋ ਰਾਤ 'ਚ ਚੋਰਾਂ ਵਲੋਂ ਸੱਤ ਮੋਟਰਾਂ ਦੇ ਸਟਾਰਟਰ ਤੋੜ ਕੇ ਤਾਰਾਂ ਚੋਰੀ <br/>

Ad Position 21
No active advertisement
ਅਜੀਤ ਡੈਸਕ 23-12-2025

ਮਹਿਰਾਜ, 22 ਦਸੰਬਰ (ਸੁਖਪਾਲ ਮਹਿਰਾਜ)-ਮਹਿਰਾਜ ਦੇ ਕੋਠੇ ਟੱਲਵਾਲੀ ਇਲਾਕੇ ਵਿਚ ਚੋਰਾਂ ਨੇ ਇਕ ਹੀ ਰਾਤ ਵਿਚ ਅਜਿਹਾ ਹੱਥ ਸਾਫ਼ ਕੀਤਾ ਕਿ ਕਿਸਾਨ ਸਵੇਰੇ ਉੱਠ ਕੇ ਮੋਟਰਾਂ ਨਹੀਂ, ਸਿਰ ਫੜ੍ਹ ਕੇ ਬੈਠ ਗਏ | ਚੋਰਾਂ ਵਲੋਂ ਸੱਤ ਮੋਟਰਾਂ ਦੇ ਸਟਾਰਟਰ ਤੋੜ ਕੇ ਸਿਰਫ਼ ਤਾਰਾਂ ਹੀ ਉਖਾੜ ਲਈਆਂ ਗਈਆਂ, ਜਿਵੇਂ ਮੋਟਰਾਂ ਨਾਲ ਕੋਈ ਪੁਰਾਣੀ ਰੰਜਿਸ਼ ਹੋਵੇ | ਕਿਸਾਨ ਹਰਜਿੰਦਰ ਸਿੰਘ ਘੀਨਾ ਨੇ ਦੱਸਿਆ ਕਿ ਉਸ ਦੇ ਨਾਲ-ਨਾਲ ਸਿਮਰਨਜੀਤ ਸਿੰਘ, ਸੰਘਾ ਸਿੰਘ, ਗੁਰਪਾਲ ਸਿੰਘ, ਹਰਪਾਲ ਸਿੰਘ, ਦਰਸ਼ਨ ਸਿੰਘ ਅਤੇ ਦਵਿੰਦਰ ਸਿੰਘ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਦੇ ਸਟਾਰਟਰ ਭੰਨ ਕੇ, ਗਰਿੱਪ ਤੋੜ ਕੇ ਕੇਵਲ ਤਾਰਾਂ ਹੀ ਚੋਰੀ ਕਰਕੇ ਲੈ ਗਏ | ਚੋਰਾਂ ਦੀ ਇਹ 'ਕਲਾਕਾਰੀ' ਹਰ ਕਿਸਾਨ ਨੂੰ 12 ਤੋਂ 13 ਹਜ਼ਾਰ ਰੁਪਏ ਦਾ ਨੁਕਸਾਨ ਕਰ ਗਈ | ਉਨ੍ਹਾਂ ਕਿਹਾ ਕਿ ਬਾਕੀ ਕਿਸਾਨਾਂ ਦੀ ਤਾਰ ਭਾਵੇਂ ਘੱਟ-ਵੱਧ ਸੀ, ਪਰ ਉਸ ਦੀ ਮੋਟਰ ਤੋਂ ਲਗਭਗ 32 ਫੁੱਟ ਤਾਰ ਚੋਰ ਲੈ ਗਏ, ਜਿਸ ਕਾਰਨ ਉਸ ਦਾ ਨੁਕਸਾਨ ਹੋਰਾਂ ਨਾਲੋਂ ਵੱਧ ਹੋਇਆ | ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੀ ਵੱਡੀ ਚੋਰੀ ਇਕ ਹੀ ਰਾਤ ਵਿਚ ਹੋ ਗਈ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ | ਮਾਮਲੇ ਦੀ ਸੂਚਨਾ ਸਬੰਧਿਤ ਸਿਟੀ ਥਾਣਾ ਰਾਮਪੁਰਾ ਨੂੰ ਦੇ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਚੋਰਾਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ ਹੈ, ਪਰ ਕਿਸਾਨ ਅਜੇ ਵੀ ਇਹੀ ਸੋਚ ਰਹੇ ਹਨ ਕਿ ਅਗਲੀ ਰਾਤ ਚੋਰ ਕੀ ਛੱਡ ਕੇ ਜਾਣਗੇ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਰੱਤਾ ਭਰ ਵੀ ਡਰ ਨਹੀਂ ਰਹਿ ਗਿਆ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਦੀ ਆੜ 'ਚ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਮੁੱਢਲਾ ਸਿਹਤ ਕੇਂਦਰ ਦੀਆਂ 24 ਘੰਟੇ ਸੇਵਾਵਾਂ ਕੀਤੀਆਂ... ਅਗਲੀ ਖ਼ਬਰ ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਖਿਲਾਫ਼ ਸੜਕ 'ਤੇ ਉੱਤਰੇ ਖੱਬੇ ਪੱਖੀ ਧਿਰਾਂ ਦੇ ਕਾਰਕੁੰਨ <br/>
Ad Position 24