04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਆਮ ਆਦਮੀ ਕਲੀਨਿਕ ਦੀ ਆੜ 'ਚ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਮੁੱਢਲਾ ਸਿਹਤ ਕੇਂਦਰ ਦੀਆਂ 24 ਘੰਟੇ ਸੇਵਾਵਾਂ ਕੀਤੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 23-12-2025

ਲਹਿਰਾ ਮੁਹੱਬਤ, 22 ਦਸੰਬਰ (ਸੁਖਪਾਲ ਸਿੰਘ ਸੁੱਖੀ)-ਜ਼ਿਲ੍ਹਾ ਬਠਿੰਡਾ ਦੇ ਵੱਡੇ ਪਿੰਡ ਨਗਰ ਪੰਚਾਇਤ ਲਹਿਰਾ ਮੁਹੱਬਤ ਵਾਸੀਆਂ ਨੂੰ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਰਾਸ ਨਹੀਂ ਆਈ | ਕਿਉਂਕਿ ਵਿਭਾਗ ਨੇ ਆਮ ਆਦਮੀ ਕਲੀਨਿਕ ਦੀ ਆੜ ਵਿਚ ਇਥੋਂ ਦੇ ਆਮ ਲੋਕਾਂ ਨੂੰ ਮਿਲਦੀਆਂ 24 ਘੰਟੇ ਸਿਹਤ ਤੇ ਅÏਰਤਾਂ ਦੀਆਂ ਜਣੇਪਾ ਸੇਵਾਵਾਂ ਬਿੱਲਕੁੱਲ ਬੰਦ ਕਰ ਦਿੱਤੀਆਂ ਹਨ | ਇੱਥੇ ਲੱਗਿਆ ਪੀ.ਐਚ.ਸੀ. ਦਾ ਸਟਾਫ਼ ਵੀ ਵੱਖ-ਵੱਖ ਥਾਵਾਂ 'ਤੇ ਤਬਦੀਲ ਕਰ ਦਿੱਤਾ ਹੈ | ਸਿਹਤ ਸੇਵਾਵਾਂ ਦੀ ਤੀਜੇ ਦਰਜੇ ਦੀ ਇਕਾਈ ਹੋਣ ਕਰਕੇ ਇੱਥੇ ਪਿੰਡ ਲਹਿਰਾ ਮੁਹੱਬਤ ਤੋਂ ਇਲਾਵਾ ਲਾਗਲੇ ਪਿੰਡ ਬਾਠ, ਲਹਿਰਾ ਧੂਰਕੋਟ, ਲਹਿਰਾ ਸੌਂਧਾ ਤੋਂ ਇਲਾਵਾ ਬਾਕੀ ਕਈ ਪਿੰਡਾਂ ਤੋਂ ਅÏਰਤਾਂ ਦੇ ਜਣੇਪਾ ਕੇਸ ਵੀ ਹੁੰਦੇ ਸਨ | ਜੱਚਾ ਬੱਚਾ ਦੀ ਸਿਹਤ ਸਬੰਧੀ ਮੁੱਢਲੀਆਂ ਸੇਵਾਵਾਂ ਸ਼ਹਿਰ ਤੋਂ ਪਹਿਲਾਂ ਇੱਥੇ ਮਿਲਦੀਆਂ ਸਨ | ਸਿਹਤ ਕੇਂਦਰ ਵਿਚ ਮੈਡੀਕਲ ਅਫ਼ਸਰ ਤਾਇਨਾਤ ਹੁੰਦਾ ਸੀ ਤੇ ਬਕਾਇਦਾ ਸਟਾਫ ਨਰਸਿਜ਼ ਤੇ ਫਾਰਮਾਸਿਸਟ ਤਾਇਨਾਤ ਸਨ | ਸਮਾਂ ਪਾ ਕੇ ਜਿਵੇਂ ਸਟਾਫ਼ ਘੱਟ ਹੋਇਆ ਤੇ ਵਿਭਾਗ ਨੇ ਹੋਰ ਸਟਾਫ਼ ਨਹੀਂ ਲਾਇਆ | ਇਸ ਸਬੰਧੀ ਇਨਕਲਾਬੀ ਕੇਂਦਰ ਦੇ ਸੂਬਾ ਆਗੂ ਜਗਜੀਤ ਲਹਿਰਾ ਨੇ ਕਿਹਾ ਕਿ ਪੰਜਾਬ 'ਚੋਂ ਪਹਿਲੇ ਨੰਬਰ ਦੀ ਪੀ.ਐਚ.ਸੀ ਨੂੰ ਬੰਦ ਕਰਕੇ ਸਰਕਾਰ ਨੇ ਆਮ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ | ਮੁੱਢਲਾ ਸਿਹਤ ਕੇਂਦਰ 25-30 ਸਾਲ ਪਹਿਲਾਂ ਤੋਂ ਸਥਾਪਿਤ ਸੀ ਇੱਥੇ ਤਾਂ ਮੈਡੀਕਲ ਅਫ਼ਸਰ ਸਮੇਤ ਘੱਟ ਸਟਾਫ਼ ਨੂੰ ਪੂਰਾ ਕਰਨ ਤੇ ਲੈਬ ਟੈਕਨੀਸ਼ੀਅਨ ਸਮੇਤ ਸਾਜੋਸਮਾਨ ਲਿਆਉਣ ਦੀ ਲੋੜ ਸੀ | ਨਾ ਕਿ ਆਮ ਆਦਮੀ ਕਲੀਨਿਕ ਥੋਪ ਕੇ ਪਹਿਲਾ ਮਿਲਦੀਆਂ ਸਹੂਲਤਾਂ ਬੰਦ ਕਰਨਾ | ਚੇਤੇ ਰਹੇ ਕਿ 8 ਤੋਂ 9 ਸਾਲ ਪਹਿਲਾਂ ਇਸ ਸਿਹਤ ਕੇਂਦਰ ਵਿਚ ਡਾ: ਅਸ਼ਵਨੀ ਕੁਮਾਰ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਸਨ, ਜੋ ਇੱਥੇ ਮਰੀਜ਼ਾਂ ਨੂੰ ਆਪਣੀ ਡਿਊਟੀ ਸਮੇਂ ਤੋਂ ਬਾਅਦ ਲਗਭਗ ਸ਼ਾਮ 5 ਵਜੇ ਤੱਕ ਦੇਖਦੇ ਸਨ | ਕਿਉਂਕਿ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਭਗ 100 ਤੋਂ 150 ਤੱਕ ਪੁੱਜ ਜਾਂਦੀ ਸੀ ਤੇ ਅÏਰਤਾਂ ਦੇ ਜਣੇਪਾ ਕੇਸ ਵੀ ਹੁੰਦੇ ਸਨ | ਡਾ: ਅਸ਼ਵਨੀ ਕੁਮਾਰ ਦੀ ਕਈ ਵਾਰ ਵਿਭਾਗ ਨੇ ਇੱਥੋਂ ਬਦਲੀ ਵੀ ਕਰਨੀ ਚਾਹੀ ਸੀ, ਲੋਕਾਂ ਦੀ ਮੰਗ ਅਨੁਸਾਰ ਵਿਭਾਗ ਨੇ ਬਦਲੀ ਵੀ ਰੋਕੀ ਸੀ | ਇਸ ਮਗਰੋਂ ਉਨ੍ਹਾਂ ਨੂੰ ਪਦ ਉਨਤ ਹੋਣ ਮਗਰੋਂ ਇੱਥੋਂ ਸ਼ਿਫਟ ਹੋਣਾ ਪਿਆ | ਇਸ ਤੋਂ ਬਾਅਦ ਪੱਕੇ ਦੋ ਮੈਡੀਕਲ ਅਫ਼ਸਰ ਵੀ ਆਏ, ਜੋੋ ਇੱਥੇ 2 ਤੋਂ 4 ਮਹੀਨੇ ਤੱਕ ਤਾਇਨਾਤ ਰਹੇ | ਇਸ ਮਗਰੋਂ ਵਿਭਾਗ ਨੇ ਇਕ ਲੇਡੀ ਮੈਡੀਕਲ ਅਫ਼ਸਰ ਐਨ.ਐਚ.ਐਮ ਦਾ ਲਾਇਆ | ਉਸ ਦੌਰਾਨ 26 ਜਨਵਰੀ 2023 ਵਿਚ ਪੰਜਾਬ ਸਰਕਾਰ ਨੇ ਬਿਨ੍ਹਾਂ ਮੰਗਿਆ ਆਮ ਆਦਮੀ ਕਲੀਨਿਕ ਲੋਕਾਂ ਨੂੰ ਧੱਕੇ ਨਾਲ ਧੋਪ ਦਿੱਤਾ | ਉਸ ਮਗਰੋਂ ਹੀ ਪੀ. ਐਚ. ਸੀ. ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਤੇ 24 ਘੰਟੇ ਦੀਆਂ ਸੇਵਾਵਾਂ ਤੋਂ 6 ਘੰਟੇ ਤੱਕ ਰਹਿ ਗਈਆਂ | ਹੁਣ ਪਤਾ ਲੱਗਾ ਇੱਥੇ ਲਾਇਆ ਪੀ. ਐਚ. ਸੀ. ਦਾ ਬਾਕੀ ਸਟਾਫ਼ ਵੀ ਬਦਲ ਦਿੱਤਾ ਹੈ | ਜਦੋਂਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹੋਰ ਸਟਾਫ਼ ਲਾਉਣਾ ਬਣਦਾ ਸੀ | ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਪੀ.ਐਚ.ਸੀ ਦੀਆਂ 24 ਘੰਟੇ ਸੇਵਾਵਾਂ ਬਹਾਲ ਕਰਨ ਲਈ ਮੈਡੀਕਲ ਅਫ਼ਸਰ ਸਮੇਤ ਸਾਰਾ ਸਟਾਫ਼ ਮੁੜ ਲਾਇਆ ਜਾਵੇ | ਜੇ ਵਿਭਾਗ ਨੇ ਸੁਣਵਾਈ ਨਾ ਕੀਤੀ ਤਾਂ ਲੋਕਪੱਖੀ ਭਰਾਤਰੀ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਨੂੰ ਨਾਲ ਲੈ ਕੇ ਸਘੰਰਸ਼ ਵਿੱਢਿਆ ਜਾਵੇਗਾ | ਇਸ ਸਬੰਧੀ ਬਠਿੰਡਾ ਦੇ ਸਿਵਲ ਸਰਜਨ ਡਾ: ਤਪਿੰਦਰ ਕੌਸ਼ਲ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੀ.ਐਚ.ਸੀ ਤਾਂ ਵਾਕਿਆ ਮਰੀਜ਼ਾਂ ਦੀ ਜਾਂਚ ਤੇ ਇਲਾਜ ਪੱਖੋਂ ਪੰਜਾਬ 'ਚੋਂ ਇੱਕ ਨੰਬਰ 'ਤੇ ਸੀ | ਹੁਣ ਉਨ੍ਹਾਂ ਸਟਾਫ਼ ਦੀ ਵੱਡੀ ਘਾਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਰੂਰ ਦੌਰਾ ਕਰਕੇ ਇਸ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਬਾਲ ਭਿਖਸ਼ਾ ਦੇ ਖਾਤਮੇ ਲਈ ਚਲਾਈ ਗਈ ਤਿੰਨ ਦਿਨਾ ਚੈਕਿੰਗ ਮੁਹਿੰਮ <br/> ਅਗਲੀ ਖ਼ਬਰ ਇੱਕੋ ਰਾਤ 'ਚ ਚੋਰਾਂ ਵਲੋਂ ਸੱਤ ਮੋਟਰਾਂ ਦੇ ਸਟਾਰਟਰ ਤੋੜ ਕੇ ਤਾਰਾਂ ਚੋਰੀ <br/>
Ad Position 24