ਬਠਿੰਡਾ, 22 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਜਾਣ ਤੋਂ ਪਹਿਲਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਮਰਹੂਮ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਧਰਮ-ਪਤਨੀ ਜਸਕਰਨ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸਪੁੱਤਰ ਟਹਿਲ ਸਿੰਘ ਸਰਾਂ ਸਾਬਕਾ ਸਰਪੰਚ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨੇ ਸਮੁੱਚੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਲਾ ਕੇ ਪਾਰਟੀ ਦੇ ਹਰ ਦੁੱਖ-ਸੁੱਖ ਵਿਚ ਸਹਿਯੋਗ ਦਿੱਤਾ ਤੇ ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜ ਖ਼ਾਤਰ ਪਾਰਟੀ ਤੋਂ ਕੁਝ ਨਹੀਂ ਮੰਗਿਆ, ਸਗੋਂ ਇਲਾਕੇ ਦੇ ਲੋਕਾਂ ਦੀ ਤਨਦੇਹੀ ਨਾਲ ਸੇਵਾ ਕੀਤੀ | ਜ਼ਿੰਦਗੀ ਦੇ ਆਖ਼ਰੀ ਸਵਾਸ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਹੀ ਲਾ ਗਏ ਹਨ, ਕਿਉਂਕਿ ਉਨ੍ਹਾਂ ਦੀ ਧਰਮ-ਪਤਨੀ ਜਸਕਰਨ ਕੌਰ ਅਕਾਲੀ ਦਲ ਦੇ ਉਮੀਦਵਾਰ ਵਜੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੇ ਸਨ ਤੇ ਜਥੇਦਾਰ ਬੱਲੂਆਣਾ ਨੇ ਜੀਅ-ਤੋੜ ਮਿਹਨਤ ਸਦਕਾ ਉਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ | ਬੀਬੀ ਬਾਦਲ ਨੇ ਕਿਹਾ ਕਿ ਜਥੇਦਾਰ ਬੱਲੂਆਣਾ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਨਾਲ ਖੜਾ ਰਹੇਗਾ | ਇਸ ਮੌਕੇ ਗੁਰਚਰਨ ਸਿੰਘ ਓ.ਐੱਸ.ਡੀ, ਜਸਵਿੰਦਰ ਸਿੰਘ ਬਰਾੜ ਕੋਠੇ ਚੇਤ ਵਾਲੇ, ਸੁਖਪਾਲ ਸਿੰਘ ਡੀ.ਡੀ.ਪੀ.ਓ., ਡਾ. ਗੁਰਚਰਨ ਸਿੰਘ ਵਿਰਕ ਕਲਾਂ, ਜਰਨੈਲ ਸਿੰਘ ਬੱਲੂਆਣਾ, ਗੁਰਤੇਜ ਸਿੰਘ, ਜੁਗਰਾਜ ਸਿੰਘ ਡੀ.ਪੀ.ਈ., ਸੁਖਦੇਵ ਸਿੰਘ ਸਾਬਕਾ ਪੰਚ, ਪਰਮਾਨੰਦ ਸਾਬਕਾ ਪੰਚ, ਸੁਖਮੰਦਰ ਸਿੰਘ, ਕੁਲਵੰਤ ਸਿੰਘ ਸਾਬਕਾ ਪੰਚ, ਰਾਮ ਸਿੰਘ ਪਟਵਾਰੀ, ਫਤਿਹ ਸਿੰਘ, ਜਸਪਾਲ ਬੱਬੂ, ਬਲਰਾਜ ਸਿੰਘ, ਗੁਰੀ ਸਿੰਘ, ਅੰਗਰੇਜ਼ ਸਿੰਘ ਦਿਉਣ, ਭੋਲਾ ਸਿੰਘ ਮੈਂਬਰ ਬਲਾਕ ਸੰਮਤੀ, ਬਲਕਰਨ ਸਿੰਘ ਬੱਬੂ ਸਾਬਕਾ ਪੰਚ, ਕੁਲਦੀਪ ਸਿੰਘ ਵੜਿੰਗ, ਬਖਤੌਰ ਸਿੰਘ ਸਾਬਕਾ ਪੰਚ ਤੇ ਲਖਵੀਰ ਸਿੰਘ ਮੌਜੂਦ ਸਨ |