ਰਾਮਾਂ ਮੰਡੀ, 22 ਦਸੰਬਰ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਬੇਅੰਤ ਸਿੰਘ ਦੀ ਅਗਵਾਈ ਹੇਠ ਏ ਐੱਸ ਆਈ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਬੀਤੇ ਦਿਨ ਸਥਾਨਕ ਅੰਡਰ ਪੁੱਲ ਦੇ ਨੇੜਿਓਾ ਰੇਲਵੇ ਲਾਈਨ ਦੀ ਸਾਈਡ ਤੇ ਹੈਰੋਇਨ ਸਪਲਾਈ ਕਰਨ ਲਈ ਗਾਹਕ ਦੇ ਇੰਤਜ਼ਾਰ ਵਿਚ ਖੜ੍ਹੇ ਮਦਨ ਲਾਲ ਵਾਸੀ ਰਾਮਾਂ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਥਾਣਾ ਮੁਖੀ ਬੇਅੰਤ ਸਿੰਘ ਨੇ ਦੱਸਿਆ ਕਿ ਉਕਤ ਮਦਨ ਲਾਲ ਵਿਰੁੱਧ ਰਾਮਾਂ ਥਾਣੇ ਵਿਚ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ | ਅਦਾਲਤ ਵਲੋਂ ਮਦਨ ਲਾਲ ਨੂੰ ਜੇਲਭੇਜ ਦਿੱਤਾ ਗਿਆ ਹੈ |