ਬਠਿੰਡਾ, 28 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਜਰਨਲ ਸਕੱਤਰ ਦਿਆਲ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਅੱਜ ਬਠਿੰਡਾ ਜ਼ਿਲ੍ਹਾ ਦਿਹਾਤੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਸਥਾਨਕ ਪਾਰਟੀ ਦਫ਼ਤਰ 'ਚ ਹੋਏ ਸਮਾਗਮ ਮੌਕੇ ਸੋਢੀ ਅਤੇ ਮਲੂਕਾ ਵਲੋਂ ਜਾਰੀ ਕੀਤੀ ਸੂਚੀ ਮੁਤਾਬਿਕ ਸੰਜੀਵ ਗਰਗ, ਸੰਦੀਪ ਸਿੰਘ ਸਨੀ, ਜੋਗਿੰਦਰ ਕੁਮਾਰ ਸਿੰਗਲਾ, ਮੋਹਨ ਲਾਲ, ਬਲਬੀਰ ਚੰਦ ਨੂੰ ਮੀਤ ਪ੍ਰਧਾਨ, ਮੇਜਰ ਸਿੰਘ, ਚੰਦਨ ਕਾਂਤ ਗਰਗ, ਕਰਮਪਾਲ ਸਿੰਘ ਭੁੱਲਰ ਨੂੰ ਜਰਨਲ ਸਕੱਤਰ, ਤਿਲਕ ਸਿੰਗਲਾ, ਬਲਕੌਰ ਸਿੰਘ, ਅਮਨ ਚੱਠਾ, ਕੁਲਵਿੰਦਰ ਕੌਰ, ਬਲਤੇਜ ਸਿੰਘ ਨੂੰ ਸਕੱਤਰ, ਜੀਵਨ ਗੁਪਤਾ ਨੂੰ ਖ਼ਜ਼ਾਨਚੀ, ਰਮੇਸ਼ ਗੌਤਮ ਨੂੰ ਦਫ਼ਤਰ ਸਕੱਤਰ, ਜਸਪ੍ਰੀਤ ਸਿੰਘ ਜੱਸਾ ਨੂੰ ਯੁਵਾ ਮੋਰਚਾ ਦਾ ਪ੍ਰਧਾਨ, ਸੁਖਵਿੰਦਰ ਕੌਰ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ, ਬੂਟਾ ਸਿੰਘ ਭਾਈਰੂਪਾ ਨੂੰ ਕਿਸਾਨ ਵਿੰਗ ਦਾ ਪ੍ਰਧਾਨ, ਸਵਰਨ ਸਿੰਘ ਨੂੰ ਦਲਿਤ ਵਿੰਗ ਪ੍ਰਧਾਨ, ਭਾਰਤ ਭੂਸ਼ਨ ਜੈਨ ਨੂੰ ਘੱਟ ਗਿਣਤੀ ਵਿੰਗ ਪ੍ਰਧਾਨ, ਚੰਦਰ ਮੋਹਨ ਨੂੰ ਓ.ਬੀ.ਸੀ ਵਿੰਗ ਪ੍ਰਧਾਨ, ਰਤਨ ਸ਼ਰਮਾ ਮਲੂਕਾ ਨੂੰ ਮੀਡੀਆ ਕਨਵੀਨਰ, ਜਸਪਾਲ ਸਿੰਘ ਜੱਸੀ ਨੂੰ 'ਕਮਲ ਸੁਨੇਹਾ' ਪ੍ਰੋਗਰਾਮ ਕਨਵੀਨਰ, ਰਜਨੀ ਜੱਸਲ ਨੂੰ 'ਮਨ ਕੀ ਬਾਤ' ਪ੍ਰੋਗਰਾਮ ਕਨਵੀਨਰ, ਕੇਵਲ ਕ੍ਰਿਸ਼ਨ ਨੂੰ ਪ੍ਰਚਾਰ ਕਨਵੀਨਰ ਬਣਾਇਆ ਗਿਆ | ਇਸੇ ਤਰ੍ਹਾਂ ਜ਼ਿਲ੍ਹਾ ਕਮੇਟੀ 'ਚ ਮਨਦੀਪ ਸ਼ਰਮਾ, ਜਸਵਿੰਦਰ ਕੌਰ, ਭੂਸ਼ਨ ਕੁਮਾਰ, ਗੁਰਮੇਲ ਸਿੰਘ ਰੰਧਾਵਾ, ਤਾਰਾ ਸਿੰਘ, ਪਵਨ ਕੁਮਾਰ, ਰਜਤ ਗੁਪਤਾ, ਵਿਨੋਦ ਬਿੰਟਾ, ਲਛਮਣ ਦਾਸ, ਜਗਦੀਸ਼ ਰਾਜ, ਗਿਆਨ ਚੰਦ, ਨਾਜ਼ਮ ਸਿੰਘ, ਧੀਰਜ ਵਰਮਾ, ਹਰੀ ਗੋਪਾਲ, ਵਿਜੇ ਲਹਿਰੀ, ਕਾਕਾ ਸਿੰਘ ਢਪਾਲੀ, ਨਛੱਤਰ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ | ਭਾਜਪਾ ਆਗੂਆਂ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ | ਉਨ੍ਹਾਂ ਅਹੁਦੇਦਾਰਾਂ ਨੂੰ ਪਾਰਟੀ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ ਅਤੇ ਆਉਣ ਵਾਲੀਆਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 'ਚ ਵੀ ਪਾਰਟੀ ਦੀ ਅਗਲੀ ਰਣਨੀਤੀ 'ਤੇ ਚਰਚਾ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਭਗਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |