05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਤਿਕਾਰ ਮਹਿਲਾ ਕਲੱਬ ਵਲੋਂ ਸ਼ਹਾਦਤ ਨੂੰ ਸਮਰਪਿਤ ਲੰਗਰ ਸੇਵਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਬਠਿੰਡਾ, 30 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਤਿਕਾਰ ਮਹਿਲਾ ਕਲੱਬ, ਆਦਰਸ਼ ਨਗਰ ਬਠਿੰਡਾ ਵਲੋਂ ਸ੍ਰੀ ਗਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਬਠਿੰਡਾ-ਅੰਮਿ੍ਤਸਰ ਹਾਈਵੇ 'ਤੇ ਅਰਦਾਸ ਕਰਕੇ ਅਤੇ ਦੇਗ ਵਰਤਾਕੇ ਲੰਗਰ ਸੇਵਾ ਦਾ ਸ਼ੁਭ ਆਰੰਭ ਕੀਤਾ ਗਿਆ | ਅਰਦਾਸ ਦੇ ਪਵਿੱਤਰ ਪਲਾਂ ਦੌਰਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹਰ ਮਨ ਭਾਵੁਕ ਹੋ ਗਿਆ | ਠੰਢੇ ਮੌਸਮ ਦੇ ਬਾਵਜੂਦ ਕਲੱਬ ਦੀਆਂ ਮੈਂਬਰਾਂ ਨੇ ਨਿਸ਼ਕਾਮ ਭਾਵਨਾ ਨਾਲ ਚਾਹ ਅਤੇ ਬਿਸਕੁੱਟਾਂ ਦਾ ਲੰਗਰ ਵਰਤਾਇਆ, ਜਿਸ ਨਾਲ ਰਾਹਗੀਰਾਂ ਅਤੇ ਯਾਤਰੀਆਂ ਦੇ ਚਿਹਰਿਆਂ 'ਤੇ ਸੰਤੋਖ ਅਤੇ ਸ਼ਰਧਾ ਝਲਕ ਪਈ | ਹਾਈਵੇ ਤੋਂ ਲੰਘਦੇ ਡਰਾਇਵਰਾਂ ਅਤੇ ਆਮ ਲੋਕਾਂ ਨੇ ਰੁਕ ਕੇ ਲੰਗਰ ਛਕਿਆ ਅਤੇ ਸ਼ਹੀਦਾਂ ਨੂੰ ਨਮਨ ਕੀਤਾ | ਇਹ ਸੇਵਾ ਕਾਰਜ ਸਿਰਫ਼ ਲੰਗਰ ਨਹੀਂ ਸੀ, ਸਗੋਂ ਸੱਚ, ਤਿਆਗ ਅਤੇ ਮਨੁੱਖਤਾ ਦੇ ਉਹ ਮੁੱਲ ਯਾਦ ਕਰਵਾਉਂਦਾ ਰਿਹਾ, ਜਿਨ੍ਹਾਂ ਲਈ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਅਦੁੱਤੀ ਕੁਰਬਾਨੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਈ.ਟੀ.ਟੀ. ਅਧਿਆਪਕ ਯੂਨੀਅਨ ਬਲਾਕ ਸੰਗਤ ਦੀ ਚੋਣ 'ਚ ਸੰਤਪਾਲ ਸਿੰਘ ਪ੍ਰਧਾਨ ਤੇ ਕਮਲਜੀਤ ਸਿੰਘ ਜਨਰਲ ਸਕੱਤਰ ਚੁਣੇ ਅਗਲੀ ਖ਼ਬਰ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵਲੋਂ ਸੀਮਿੰਟ ਫ਼ੈਕਟਰੀ ਲਗਾਉਣ ਦੇ ਵਿਰੋਧ 'ਚ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>
Ad Position 24