24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਢੀਂਡਸਾ ਸਾਹਿਬ ਦੇ ਚਲੇ ਜਾਣ ਨਾਲ ਮੋਰਚੇ ਲਾਉਣ ਤੇ ਜੇਲ੍ਹਾਂ ਕੱਟਣ ਵਾਲੇ ਅਕਾਲੀ ਯੁੱਗ ਦਾ ਅੰਤ-ਗਿੱਲਪੱਤੀ

Ad Position 21
No active advertisement
ਅਜੀਤ ਡੈਸਕ 01-06-2025
ਬਠਿੰਡਾ, 31 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਨਾਲ ਅਕਾਲੀ ਦਲ ਅੰਦਰ ਉਸ ਰਾਜਨੀਤੀ ਦਾ ਅੰਤ ਹੋ ਗਿਆ, ਜਿਸ ਵਿਚ ਪੰਜਾਬ ਉੱਪਰ ਜਦੋਂ ਵੀ ਕਿਸੇ ਕਿਸਮ ਦਾ ਧੱਕਾ ਹੁੰਦਾ ਤਾਂ ਮੋਰਚੇ ਲਾਉਣ ਅਤੇ ਜੇਲ੍ਹਾਂ ਜਾਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਸੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਗਿੱਲਪੱਤੀ ਨੇ ਕੀਤਾ ਹੈ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਚ 'ਮੈਂ ਮਰਾਂ ਪੰਥ ਜੀਵੇ' ਦੀ ਜਿਹੜੀ ਵਿਚਾਰਧਾਰਾ ਸੀ, ਉਸ ਵਿਚਾਰਧਾਰਾ ਦੇ ਝੰਡਾ ਬਰਦਾਰ ਸੁਖਦੇਵ ਸਿੰਘ ਢੀਂਡਸਾ ਸਨ | ਸ਼੍ਰੋਮਣੀ ਅਕਾਲੀ ਦਲ ਜੋ ਸਿਧਾਂਤਕ ਪੱਖੋਂ ਪਹਿਲਾਂ ਹੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ | ਅਜਿਹੇ ਸਮੇਂ ਸੁਖਦੇਵ ਸਿੰਘ ਢੀਂਡਸਾ ਦਾ ਚਲੇ ਜਾਣਾ, ਪੰਥਕ ਰਾਜਨੀਤੀ ਲਈ ਬਹੁਤ ਘਾਟਾ ਹੈ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਰਬਜੀਤ ਸਿੰਘ ਡੂੰਮਵਾਲੀ, ਭੋਲਾ ਸਿੰਘ ਗਿੱਲਪੱਤੀ, ਮੱਖਣ ਸਿੰਘ ਲਹਿਰਾ ਬੇਗਾ, ਗੁਰਮੀਤ ਸਿੰਘ ਰਾਠੌਰ, ਗੁਰਜੰਟ ਸਿੰਘ ਬਹਿਮਣ ਦੀਵਾਨਾ, ਕੁਲਬੀਰ ਸਿੰਘ ਬਰਾੜ, ਤਲਵਿੰਦਰ ਸਿੰਘ ਸੈਣੀ, ਗੁਰਮੇਲ ਸਿੰਘ ਮਹਿਰਾਜ, ਬੂਟਾ ਸਿੰਘ ਰੋਮਾਣਾ, ਬਾਬੂ ਸਿੰਘ ਰੋਮਾਣਾ ਆਦਿ ਆਗੂਆਂ ਨੇ ਸ. ਸੁਖਦੇਵ ਸਿੰਘ ਢੀਂਡਸਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢
Ad Position 22
No active advertisement
ਪਿਛਲੀ ਖ਼ਬਰ ਘੱਲੂਘਾਰਾ ਯਾਦਗਾਰੀ ਮਾਰਚ 'ਚ ਹਿੱਸਾ ਲੈਣ ਲਈ ਸੰਗਤਾਂ 5 ਜੂਨ ਨੂੰ ਅੰਮਿ੍ਤਸਰ ਪੁੱਜਣ-ਦਲ ਖ਼ਾਲਸਾ ਅਗਲੀ ਖ਼ਬਰ 'ਚਿੱਟੇ' ਦੀ ਆੜ ਹੇਠਾਂ 'ਕਾਲਾ ਦੌਰ' ਦੁਹਰਾਉਣ ਦੇ ਰਾਹ ਤੁਰੀ ਪੰਜਾਬ ਪੁਲਿਸ-ਪਰਮਿੰਦਰ ਸਿੰਘ ਬਾਲਿਆਂਵਾਲੀ
Ad Position 24