20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੂਬੇ ਦੇ ਸਰਕਾਰੀ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਅੱਜ ਤੋਂ

Ad Position 21
No active advertisement
ਅਜੀਤ ਡੈਸਕ 02-06-2025
ਬਠਿੰਡਾ, 1 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅੱਤ ਦੀ ਗਰਮੀ ਨੂੰ ਮੁੱਖ ਰੱਖਦਿਆਂ ਅੱਜ ਤੋਂ ਕਰੀਬ ਇਕ ਮਹੀਨੇ ਲਈ ਸੂਬੇ ਦੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ | ਹੁਣ ਸੂਬੇ ਦੇ ਇਹ ਸਾਰੇ ਸਕੂਲ 1 ਜੁਲਾਈ 2025 ਨੂੰ ਮੁੜ ਖੁੱਲ੍ਹਣਗੇ |
ਇਨ੍ਹਾਂ ਛੁੱਟੀਆਂ ਸੰਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿੱਤਾ ਮਿੱਤਰਾ (ਆਈ.ਏ.ਐੱਸ.) ਦੇ ਦਸਤਖਤਾਂ ਹੇਠਾਂ 23 ਮਈ 2025 ਨੂੰ ਪੱਤਰ ਨੰਬਰ-1109026 ਜਾਰੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਹੈ ਕਿ ਪੰਜਾਬ ਰਾਜ ਅੰਦਰ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸੂਬੇ ਭਰ ਦੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿਚ 2 ਜੂਨ ਤੋਂ 30 ਜੂਨ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ | ਇਹ ਛੁੱਟੀਆਂ 29 ਦਿਨਾਂ ਦੀਆਂ ਬਣਦੀਆਂ ਹਨ | ਇਸ ਦੌਰਾਨ ਸਕੂਲ ਸਟਾਫ਼ ਨੂੰ ਵੀ ਛੁੱਟੀਆਂ ਰਹਿਣਗੀਆਂ | ਛੁੱਟੀਆਂ ਸੰਬੰਧੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੀ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ |
ਇਨ੍ਹਾਂ ਛੁੱਟੀਆਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਭਰ ਦੇ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਸਕੂਲੀ ਕੰਮ ਦੇ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਛੁੱਟੀਆਂ ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਜਾਰੀ ਰੱਖਣ ਦੀਆਂ ਵਿਦਿਆਰਥੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ | ਸਕੂਲਾਂ ਤੋਂ ਕਰੀਬ ਇਕ ਮਹੀਨੇ ਦੀਆਂ ਛੁੱਟੀਆਂ ਮਿਲਣ ਬਾਅਦ ਵਿਦਿਆਰਥੀ ਖ਼ਾਸਕਰ ਛੋਟੇ ਬੱਚੇ ਖ਼ੁਸ਼ੀ 'ਚ ਫੁਲੇ ਨਹੀਂ ਸਮਾ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਨਾਨਕੇ ਤੇ ਹੋਰ ਰਿਸ਼ਤੇਦਾਰੀਆਂ ਵਿਚ ਜਾਣ ਦਾ ਚਾਅ ਚੜਿਆ ਹੋਇਆ |
Ad Position 22
No active advertisement
ਪਿਛਲੀ ਖ਼ਬਰ ਪਿ੍ਅੰਕਾ ਗਾਂਧੀ ਸੰਗਠਨ ਆਲ ਇੰਡੀਆ ਕਮੇਟੀ ਨੇ ਜਗਜੀਤ ਸਿੰਘ ਬਰਾੜ ਨੂੰ ਬਠਿੰਡਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ... ਅਗਲੀ ਖ਼ਬਰ ਗਰਮੀ ਦੀਆਂ ਛੁੱਟੀਆਂ ਦÏਰਾਨ ਵਿਦਿਆਰਥੀਆਂ ਨੂੰ ਮਿਹਨਤ ਕਰਨ ਦਾ ਸੱਦਾ
Ad Position 24