20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿ੍ਅੰਕਾ ਗਾਂਧੀ ਸੰਗਠਨ ਆਲ ਇੰਡੀਆ ਕਮੇਟੀ ਨੇ ਜਗਜੀਤ ਸਿੰਘ ਬਰਾੜ ਨੂੰ ਬਠਿੰਡਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

Ad Position 21
No active advertisement
ਅਜੀਤ ਡੈਸਕ 02-06-2025
ਗੋਨਿਆਣਾ, 1 ਜੂਨ (ਲਛਮਣ ਦਾਸ ਗਰਗ)-ਪਿ੍ਅੰਕਾ ਗਾਂਧੀ ਸੰਗਠਨ ਆਲ ਇੰਡੀਆ ਕਮੇਟੀ ਦੀ ਸੰਗਠਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਕਮਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੱਖੀ ਗਈ ਮੀਟਿੰਗ ਮੀਟਿੰਗ ਦੌਰਾਨ ਸੀਨੀਅਰ ਬਾਡੀ ਵਲੋਂ ਜਗਜੀਤ ਸਿੰਘ ਬਰਾੜ ਨੂੰ ਪਿ੍ਅੰਕਾ ਗਾਂਧੀ ਸੰਗਠਨ ਦਾ ਬਠਿੰਡਾ ਦਿਹਾਤੀ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ 'ਤੇ ਬੋਲਦਿਆਂ ਮਾਲਵਾ ਜੋਨ ਦੇ ਪ੍ਰਧਾਨ ਪੰਕਜ ਗਰਗ ਨੇ ਕਿਹਾ ਕਿ ਇਹ ਫ਼ੈਸਲਾ ਪਿ੍ਅੰਕਾ ਗਾਂਧੀ ਸੰਗਠਨ ਦੇ ਸੰਗਠਨ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਿਆ ਗਿਆ | ਜਗਜੀਤ ਸਿੰਘ ਬਰਾੜ ਲੰਬੇ ਸਮੇਂ ਤੋਂ ਸੰਗਠਨ ਨਾਲ ਜੁੜੇ ਹੋਏ ਹਨ | ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਸੰਗਠਨ ਦੇ ਵਰਕਰਾਂ 'ਚ ਨਵਾਂ ਜੋਸ਼ ਵੇਖਣ ਨੂੰ ਮਿਲਿਆ | ਪਿ੍ਅੰਕਾ ਗਾਂਧੀ ਸੰਗਠਨ ਆਲ ਇੰਡੀਆ ਤੋਂ ਪੁੱਜੇ ਨੇਤਾਵਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਯੂਥ ਆਗੂ ਲਵ ਗਰਗ ਨੇ ਆਸ ਜਤਾਈ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਬਠਿੰਡਾ ਦਿਹਾਤੀ ਖੇਤਰ 'ਚ ਸੰਗਠਨ ਅਤੇ ਕਾਂਗਰਸ ਨਵੀਂ ਤਾਕਤ ਨਾਲ ਅੱਗੇ ਵਧੇਗੀ | ਇਸ ਮੌਕੇ ਤੇ ਜਗਜੀਤ ਸਿੰਘ ਬਰਾੜ ਨੇ ਕਿ ਸੰਗਠਨ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਜਲਦੀ ਹੀ ਲੋਕਲ ਬਾਡੀ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਸੰਗਠਨ ਆਗੂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਕੋਟਗੁਰੂ ਦੀ ਖਿਡਾਰਨ ਨੇ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਿਆ ਅਗਲੀ ਖ਼ਬਰ ਸੂਬੇ ਦੇ ਸਰਕਾਰੀ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਅੱਜ ਤੋਂ
Ad Position 24