ਰਾਮਪੁਰਾ ਫੂਲ, 4 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਪੰਜਾਬ ਦੇ ਕੁਝ ਜ਼ਿਲਿ੍ਹਆਂ 'ਚ ਆਏ ਹੜ੍ਹ ਕਾਰਨ ਜਿਥੇ ਉਥੋਂ ਦੇ ਲੋਕ ਘਰੋਂ-ਬੇ-ਘਰ ਹੋ ਗਏ ਹਨ ਹਜ਼ਾਰਾ ਏਕੜ ਫ਼ਸਲਾਂ ਬਰਬਾਦ ਹੋ ਗਈਆ ਹਨ ਤੇ ਕਈ ਲੋਕਾਂ ਨੂੰ ਇਸ ਹੜ੍ਹ ਦੀ ਵਜ੍ਹਾ ਕਰਕੇ ਆਪਣੀ ਜਾਨ ਗਵਾਉਣੀ ਪੈ ਗਈ ਹੈ¢ ਪੰਜਾਬ ਵਿੱਚ ਆਏ ਇਸ ਹੜ੍ਹ ਦੀ ਮਾਰ ਦੀ ਆਵਾਜ਼ ਬੇਸ਼ੱਕ ਲੋਕਲ ਪੱਧਰ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਗਈ ਹੈ ਤੇ ਹੜ੍ਹ ਪੀੜਤਾਂ ਦੀ ਇਸ ਦੁੱਖ ਦੀ ਘੜੀ ਵਿੱਚ ਵੱਡੇ ਪੱਧਰ ਤੇ ਹੱਥੋਂ ਹੱਥ ਮਦਦ ਲਈ ਵਧਾਏ ਜਾ ਰਹੇ ਹਨ¢ਇਸ ਦੇ ਤਹਿਤ ਹੀ ਰਾਮਪੁਰਾ ਫੂਲ ਸ਼ਹਿਰ ਦੇ ਸਥਾਨਕ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਗੁਰੂ ਘਰਾਂ ਵਿੱਚ ਜਿਥੇ ਹੜ੍ਹ ਪੀੜਤ ਲੋਕਾਂ ਦੀ ਤੰਦਰੁਸਤੀ ਦੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਹੜ੍ਹ ਪੀੜਤ ਲੋਕਾਂ ਦੇ ਜੀਵਨ ਨੂੰ ਫਿਰ ਤੋਂ ਅੱਗੇ ਤੋਰਨ ਲਈ ਖਾਣ ਪੀਣ ਦੀਆਂ ਰਸਦਾਂ ਤੋਂ ਲੈ ਕੇ ਹਰ ਪ੍ਰਕਾਰ ਦੀ ਰਾਹਤ ਸਮੱਗਰੀ ਇਕੱਠੀ ਕਰਕੇ ਟਰੈਕਟਰ ਟਰਾਲੀਆਂ, ਟਰੱਕਾਂ ਤੇ ਹੋਰਨਾਂ ਸਾਧਨਾਂ ਰਾਹੀ ਭੇਜੀਆਂ ਜਾ ਰਹੀਆਂ ਹਨ¢ ਇਸ ਮÏਕੇ ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਗਾਂਧੀ ਨਗਰ ਵਲੋਂ ਰਾਹਤ ਸਮੱਗਰੀ ਦੀ ਗੱਡੀ ਰਵਾਨਾ ਕੀਤੀ ਗਈ ਜੋ ਕਿ ਫ਼ਾਜ਼ਿਲਕਾ ਜ਼ਿਲੇ੍ਹ ਦੇ ਪਿੰਡ ਬਚਨ ਸਿੰਘ ਦੀ ਢਾਣੀ ਵਿਖੇ ਉਥੋਂ ਦੇ ਸਰਪੰਚ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਨੂੰ ਵੰਡੀ ਗਈ¢ ਇਸ ਤੋਂ ਇਲਾਵਾ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਵਲੋਂ ਵੀ ਰਾਹਤ ਸਮੱਗਰੀ ਇਕੱਠੀ ਕਰਕੇ ਆਪਣੇ ਤÏਰ ਤੇ ਭੇਜੀ ਜਾ ਰਹੀ ਹੈ ਅਤੇ ਉੱਥੇ ਹੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹੀ ਚੈੱਕਾਂ ਦੇ ਰੂਪ ਵਿੱਚ ਰਾਸ਼ੀ ਆਦਿ ਭੇਜ ਕੇ ਇਸ ਆਫ਼ਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ¢ ਇਸ ਤੋਂ ਇਲਾਵਾ ਸਥਾਨਕ ਪੱਧਰ ਤੇ ਇਨ੍ਹਾਂ ਦਿਨਾਂ ਦÏਰਾਨ ਮੀਂਹ ਨਾਲ ਕੁਝ ਗਰੀਬ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਦੀ ਮਦਦ ਦੀਆਂ ਅਪੀਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀਆਂ ਜਾ ਰਹੀਆਂ ਹਨ ਜੋ ਕਿ ਉਨ੍ਹਾਂ ਦੇ ਘਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ¢