ਮਹਿਮਾ ਸਰਜਾ, 4 ਸਤੰਬਰ (ਬਲਦੇਵ ਸੰਧੂ)- ਸਿਵਲ ਹਸਪਤਾਲ ਗੋਨਿਆਣਾ ਮੰਡੀ ਦੇ ਐਸ.ਐਮ.ਓ. ਡਾਕਟਰ ਧੀਰਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਮਹਿਮਾ ਸਵਾਈ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਐੱਚਆਈਵੀ/ਏਡਜ਼ 'ਇੰਟੇਂਸੀਫਾਈਡ ਆਈਈਸੀ ਮੁਹਿੰਮ' ਤਹਿਤ ਕਾਊਾਸਲਿੰਗ ਕੀਤੀ¢ ਇਸ ਮÏਕੇ ਸੰਬੋਧਨ ਕਰਦਿਆਂ ਜਗਦੀਸ਼ ਕÏਰ ਆਈਸੀਟੀਸੀ ਨੇ ਦੱਸਿਆ ਐਚ.ਆਈ.ਵੀ./ਏਡਜ਼ ਕੀ ਹੈ, ਇਸ ਸਬੰਧੀ ਜਾਣਕਾਰੀ ਦਿੱਤੀ¢ ਐਚ.ਆਈ.ਵੀ. ਏਡਜ਼ ਕਿਵੇਂ ਫੈਲਦਾ ਹੈ ਅਤੇ ਕਿਸ ਤਰਾਂ ਨਹੀਂ ਫੈਲਦਾ ਅਤੇ ਇਸ ਦੇ ਕੀ ਲੱਛਣ ਹਨ, ਐਚ.ਆਈ.ਵੀ.ਏ. ਤੋਂ ਕਿਵੇਂ ਬਚ ਸਕਦੇ ਹਾਂ ਵਿਸਥਾਰ ਪੂਰਵਕ ਦੱਸਿਆ¢ਉਨ੍ਹਾਂ ਕਿਹਾ ਐਚ.ਆਈ.ਵੀ. ਦੇ ਮੁਫ਼ਤ ਟੈੱਸਟਾਂ, ਦਵਾਈਆਂ ਲਈ ਰਾਜ ਵਿੱਚ ਇੰਟੀਗ੍ਰੇਟਿਡ ਕਾਊਾਸਲਿੰਗ ਅਤੇ ਟੈਸਟਿੰਗ ਸੈਂਟਰ ਖੋਲੇ ਗਏ ਹਨ¢ ਜਿਸ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ ਜੋ ਮਰੀਜ਼ ਨੂੰ ਹੀ ਦਿੱਤੀ ਜਾਂਦੀ ਹੈ¢ ਉਨ੍ਹਾਂ ਡੀ.ਐਚ.ਐਲ., ਡੇਂਗੂ, ਮਲੇਰੀਆ, ਐਚ.ਸੀ.ਵੀ. ਸਬੰਧੀ ਜਾਗਰੂਕਤਾ ਕਰਦਿਆਂ ਜਾਣਕਾਰੀ ਦਿੱਤੀ¢ ਇਸ ਮੌਕੇ ਕੇਵਲ ਸਿੰਘ ਐਸ ਆਈ, ਜਗਜੀਤ ਸਿੰਘ ਐਮ.ਪੀ.ਐਚ. ਡਬਲਯੂ, ਅਮਰਜੀਤ ਕੌਰ, ਗੁਰਪ੍ਰੀਤ ਕੌਰ ਮੌਜੂਦ ਸਨ¢