ਰਾਮਪੁਰਾ ਫੂਲ,4 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਪਿੰਡ ਰਾਮਪੁਰਾ ਦੇ ਵਾਸੀਆਂ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਕੁਝ ਦਿਨ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਅਨਾਊਾਸਮੈਟ ਕਰਕੇ ਅਤੇ ਘਰ ਘਰ ਜਾ ਕੇ ਰਾਸ਼ਨ/ਸਮੱਗਰੀ ਇਕੱਠੀ ਕੀਤੀ ਗਈ ਤੇ ਨਗਰ ਨਿਵਾਸੀਆਂ ਨੇ ਹੜ ਪੀੜਤਾਂ ਪਰਿਵਾਰਾਂ ਦੀ ਮਦਦ ਲਈ ਦਿਲ ਖੋਲ ਕੇ ਰਸਦ ਦਾਨ ਦਿੱਤਾ ਗਿਆ¢ ਇਹ ਮਦਦ ਸਾਰੇ ਨਗਰ ਨੇ ਪਾਰਟੀ ਬਾਜ਼ੀ ਤੋਂ ਉਪਰ ਉੱਠਕੇ ਇੱਕਜੁੱਟ ਹੋ ਕੇ ਮੁਸੀਬਤ ਦੀ ਘੜੀ ਚ ਹੜ ਪੀੜਤਾ ਪਰਿਵਾਰਾਂ ਦੀ ਮਦਦ ਲਈ ਪੂਰੀ ਵਾਹ ਲਾ ਦਿੱਤੀ¢ਇਸ ਮÏਕੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਚੱਲ ਰਹੀ ਸੇਵਾ ਵਿਚ ਪਿੰਡ ਦੇ ਬਜ਼ੁਰਗਾਂ, ਨÏਜਵਾਨਾਂ, ਅÏਰਤਾਂ ਅਤੇ ਬੱਚਿਆਂ ਨੇ ਵੀ ਅਹਿਮ ਯੋਗਦਾਨ ਪਾਇਆ¢ ਇਸ ਸੇਵਾ ਵਿਚ ਪਿੰਡ ਰਾਮਪੁਰਾ ਦੀ ਨਗਰ ਪੰਚਾਇਤ, ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਸਹਿਯੋਗ ਦਿੱਤਾ¢ਇਸ ਮÏਕੇ ਪਿੰਡ ਵਾਸੀਆਂ ਨੇ ਦੱਸਿਆਂ ਕਿ ਇਸ ਮÏਕੇ ਸੁਕਾ ਰਸਦ, ਪਾਣੀ ਦੀਆਂ ਬੋਤਲਾਂ, ਕੱਪੜੇ, ਤਰਪਾਲਾਂ ਆਦਿ ਖਾਣ ਪੀਣ ਦੇ ਸਾਮਾਨ ਦੇ ਦੋ ਟਰਾਲੇ ਭਰ ਕੇ ਭੇਜੇ ਗਏ ਹਨ ¢ਇਸ ਮÏਕੇ ਉਨ੍ਹਾਂ ਦੱਸਿਆਂ ਕਿ ਪਸ਼ੂਆਂ ਲਈ ਵੀ ਮਦਦ ਜਲਦੀ ਭੇਜੀ ਜਾਵੇਗੀ¢