23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਾਲਵਾ ਪਬਲਿਕ ਸਕੂਲ ਦੀ ਵਿਦਿਆਰਥਣ ਕਮਲਜੀਤ ਕੌਰ ਨੂੰ ਡਿਸਕਸ ਸੁੱਟਣ 'ਚ ਪਹਿਲੇ ਸਥਾਨ 'ਤੇ ਆਉਣ 'ਤੇ ਕੀਤਾ ਸਨਮਾਨਿਤ <br/>

Ad Position 21
No active advertisement
ਨੰਗਲਾ ਦੇ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਦੇ ਜੋਨ ਪੱਧਰੀ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਲਕਵਿੰਦਰ ਸ਼ਰਮਾ <br/> 25-09-2025
ਸੀਂਗੋ ਮੰਡੀ, 24 ਸਤੰਬਰ (ਲਕਵਿੰਦਰ ਸ਼ਰਮਾ): ਪਿੰਡ ਨੰਗਲਾ ਦਾ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਜੋਨ ਪੱਧਰੀ ਮੁਕਾਬਲੇ ਵਿਚ ਡਿਸਕਸ ਥਰੋ ਵਿਚ ਅਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਚਮਕਾਇਆ ਹੈ | ਇਸ ਸੰਬੰਧੀ ਸਕੂਲ ਦੇ ਪਿ੍ੰ: ਸੰਤ ਸਿੰਘ ਸਿੱਧੂ ਨੇ ਦੱਸਿਆ ਕਿ ਜੋਨ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਮਾਲਵਾ ਪਬਲਿਕ ਸਕੂਲ ਨੰਗਲਾ ਦੀ ਲੜਕੀ ਅਰਸ਼ਦੀਪ ਕੌਰ ਨੇ ਹਰਡਲ (80 ਮੀਟਰ) ਵਿਚੋਂ ਦੂਜਾ ਸਥਾਨ, ਕਮਲਜੋਤ ਕੌਰ ਨੇ ਡਿਸਕਸ ਥਰੋ ਵਿਚੋਂ ਪਹਿਲਾਂ ਅਤੇ ਗੋਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਸਾਰੇ ਹੀ ਜੇਤੂ ਖਿਡਾਰੀਆਂ ਨੂੰ ਸਕੂਲ ਪਹੁੰਚਣ 'ਤੇ ਬੱਚਿਆਂ ਅਤੇ ਮਾਤਾ-ਪਿਤਾ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿਮੰਦਰ ਸਿੰਘ ਜਥੇਦਾਰ, ਪਿ੍ੰਸੀਪਲ, ਵਾਇਸ ਪਿ੍ੰਸੀਪਲ ਮੋਹਨ ਲਾਲ, ਅਵਤਾਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਖੇਡਾਂ ਵਿਚ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਸਕੂਲ ਦੇ ਡੀਪੀ ਹਰਮੇਸ ਸਿੰਘ ਨੂੰ ਦਿੱਤਾ, ਜਿਨ੍ਹਾਂ ਵਲੋਂ ਖੇਡਾਂ ਵਿਚ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਅਭਿਆਸ ਕਰਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ | ਇਸ ਮੌਕੇ ਗੁਰਸੇਵਕ ਸਿੰਘ, ਅਵਤਾਰ ਸਿੰਘ, ਨਛੱਤਰ ਰਾਮ, ਹਰਮੇਸ਼ ਸਿੰਘ, ਸੰਦੀਪ ਕੌਰ, ਮੈਡਮ ਗੁਗਦੀਪ ਕੌਰ ਨਥੇਹਾ, ਮਨਦੀਪ ਕੌਰ, ਗੋਲੇਵਾਲਾ, ਮਨਦੀਪ ਕੌਰ ਬਹਿਣੀਵਾਲਾ, ਜਸਪ੍ਰੀਤ ਕੌਰ, ਸ਼ੈਲੀ ਸ਼ਰਮਾ, ਪਰਵਿੰਦਰ ਕੌਰ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਹਰਦੀਪ ਕੌਰ, ਜਸਮੀਤ ਕੌਰ, ਰਛਪਾਲ ਕੌਰ, ਸਰਬਜੀਤ ਕੌਰ ਸਮੇਤ ਸਮੁੱਚਾ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਸਕੂਲ ਬਠਿੰਡਾ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋ: ਬਲਾਕ ਰਾਮਪੁਰਾ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਪਿੰਡਾ ਦਾ ਦੌਰਾ <br/>
Ad Position 24