21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਠਿੰਡਾ ਜ਼ਿਲ੍ਹੇ 'ਚ ਪਹਿਲਾ 'ਬਾਇਓਲੋਜੀ ਹੌਬੀ ਕਲੱਬ' ਮਹਿਮਾ ਸਰਜਾ ਸਕੂਲ 'ਚ ਸਥਾਪਿਤ

Ad Position 21
No active advertisement
ਅਜੀਤ ਡੈਸਕ 26-09-2025
ਮਹਿਮਾ ਸਰਜਾ, 25 ਸਤੰਬਰ (ਬਲਦੇਵ ਸੰਧੂ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਪਿ੍ੰਸੀਪਲ ਰਜਨੀ ਸੇਠ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਦਾ ਪਹਿਲਾ 'ਬਾਇਓਲੋਜੀ ਹੌਬੀ ਕਲੱਬ' ਸਥਾਪਿਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਗਿਆ ਹੈ | ਬਾਇਓਲੋਜੀ ਹੌਬੀ ਕਲੱਬ' ਦਾ ਵਿਸਥਾਰ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਵਲੋਂ ਕੀਤਾ ਗਿਆ ਹੈ, ਜੋ ਪਿਛਲੇ ਸਾਲਾਂ ਤੋਂ ਬਾਇਓਲੋਜੀ ਦੇ ਵਿਦਿਆਰਥੀਆਂ ਨਾਲ ਜੁੜੇ ਹੋਏ ਹਨ | ਬਾਇਓਲੋਜੀ ਹੌਬੀ ਕਲੱਬ 'ਚ ਜੀਵ ਵਿਗਿਆਨ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿੱਖਣ ਅਤੇ ਖੋਜਣ ਦਾ ਮੌਕਾ ਪ੍ਰਦਾਨ ਕਰਨਾ ਹੈ | ਬਾਇਓਲੋਜੀ ਹੌਬੀ ਕਲੱਬ ਇੰਚਾਰਜ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਨੇ ਦੱਸਿਆ ਕਿ ਬਾਇਓਲੋਜੀ ਹੌਬੀ ਕਲੱਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਜੀਵ ਵਿਗਿਆਨ ਵਿਸ਼ੇ 'ਚ ਖੋਜ ਪ੍ਰਵਿਰਤੀ ਪੈਦਾ ਕਰਨਾ ਤੇ ਜੀਵ ਵਿਗਿਆਨ ਦੀ ਵਿਵਹਾਰਿਕ ਜਾਣਕਾਰੀ ਦੇਣਾ ਹੈ | ਇਸ ਤੋਂ ਇਲਾਵਾ ਜੀਵ ਵਿਗਿਆਨ ਸਬੰਧੀ ਬਠਿੰਡੇ ਜ਼ਿਲ੍ਹੇ 'ਚ ਖੋਜ ਸੰਭਾਵਨਾਵਾਂ ਨੂੰ ਲੱਭਣਾ, ਬਠਿੰਡੇ ਜ਼ਿਲ੍ਹੇ ਦੀ ਜੈਵਿਕ-ਵਿਭਿੰਨਤਾ ਸਬੰਧੀ ਖੋਜ ਕਾਰਜ ਸ਼ੁਰੂ ਕਰਨੇ ਤੇ ਵਿਦਿਆਰਥੀਆਂ ਨੂੰ ਖੋਜ ਕਾਰਜਾਂ 'ਚ ਸ਼ਾਮਿਲ ਕਰਨਾ, ਘੱਟ ਰਹੇ-ਅਲੋਪ ਹੋ ਰਹੇ ਪੰਜਾਬ ਦੇ ਵਿਰਾਸਤੀ ਰੁੱਖਾਂ-ਪੌਦਿਆਂ, ਪੰਛੀਆਂ ਨੂੰ ਬਚਾਉਣਾ ਤੇ ਜਾਗਰੂਕਤਾ ਪੈਦਾ ਕਰਨਾ ਹੈ | ਬਾਇਓਲੋਜੀ ਹੌਬੀ ਕਲੱਬ ਵਲੋਂ ਜੀਵ-ਜੰਤੂਆਂ, ਪੌਦਿਆਂ, ਜਲੀ ਬਨਸਪਤੀ ਦੇ ਪ੍ਰੋਜੈਕਟ ਆਰੰਭ ਕੀਤੇ ਗਏ ਹਨ | ਬਾਇਓਲੋਜੀ ਹੌਬੀ ਨੇ ਪ੍ਰੋਜੈਕਟ 'ਬਠਿੰਡੇ ਦੀ ਧਰਤੀ ਬੋਹੜਾਂ ਪਿੱਪਲਾਂ ਦੀ ਧਰਤੀ' ਤੇ 'ਪੰਛੀ ਬਚਾਓ ਅਭਿਆਨ' ਸ਼ੁਰੂ ਕੀਤਾ ਹੈ | ਵਿਦਿਆਰਥੀਆਂ ਨੂੰ ਪੰਛੀਆਂ, ਰੁੱਖਾਂ, ਪੌਦਿਆਂ, ਜੜੀਆਂ-ਬੂਟੀਆਂ ਦੀ ਵਿਗਿਆਨਕ ਢੰਗ ਨਾਲ ਪਹਿਚਾਣ ਕਰਨ ਬਾਰੇ ਸਿੱਖਿਅਤ ਕੀਤਾ ਜਾ ਰਿਹਾ ਹੈ | ਇਸ ਮੌਕੇ ਲੈਕਚਰਾਰ ਨਿਰਮਲਜੀਤ ਸਿੰਘ ਤੇ 'ਬਾਇਓਲੋਜੀ ਹੌਬੀ ਕਲੱਬ' ਦੇ ਮੈਂਬਰ ਗਗਨਪ੍ਰੀਤ ਸਿੰਘ, ਗੁਰਜੋਤ ਸਿੰਘ, ਖੁਸ਼ਪ੍ਰੀਤ ਸਿੰਘ, ਹਿਮਾਂਸ਼ੂ, ਦਲਜੀਤ ਸਿੰਘ, ਅਰਮਾਨ ਸਿੰਘ ਤੇ ਅਨਮੋਲ ਦੁੱਗਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 1 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ 'ਕੌਮੀ ਸੇਵਾ ਯੋਜਨਾ' ਦਿਵਸ ਮਨਾਇਆ
Ad Position 24