21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਯੂਨੀਵਰਸਿਟੀ ਕਾਲਜ ਘੁੱਦਾ ਵਿਖੇ 'ਕੌਮੀ ਸੇਵਾ ਯੋਜਨਾ' ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-09-2025
ਸੰਗਤ ਮੰਡੀ, 25 ਸਤੰਬਰ (ਅੰਮਿ੍ਤਪਾਲ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ ਵਿਖੇ ਐੱਨ.ਐੱਸ.ਐੱਸ. ਵਿਭਾਗ ਵਲੋਂ 'ਕੌਮੀ ਸੇਵਾ ਯੋਜਨਾ' ਦਿਵਸ ਮਨਾਇਆ ਗਿਆ | ਕਾਲਜ ਪਿ੍ੰਸੀਪਲ ਪ੍ਰੋ. ਕਮਲਜੀਤ ਸਿੰਘ ਦੀ ਸਰਪ੍ਰਸਤੀ ਹੇਠ ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਗਗਨਜੋਤ ਕੌਰ ਦੀ ਅਗਵਾਈ ਹੇਠ ਵਾਤਾਵਰਨ ਸੰਬੰਧੀ ਗਤੀਵਿਧੀਆਂ, ਨਸ਼ਿਆਂ ਖ਼ਿਲਾਫ਼, ਭਰੂਣ ਹੱਤਿਆ ਖ਼ਿਲਾਫ਼ ਅਤੇ ਖ਼ੂਨਦਾਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ | ਮੁੱਖ ਮਹਿਮਾਨ ਵਜੋਂ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਸਮਾਜ ਵਿਗਿਆਨ ਡੀਨ ਡਾ. ਸੰਦੀਪ ਕੌਰ ਨੇ ਸ਼ਿਰਕਤ ਕੀਤੀ | ਵਲੰਟੀਅਰਾਂ ਨੇ ਪੌਦੇ ਲਗਾ ਕੇ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਦਾ ਸੰਕਲਪ ਲਿਆ | ਮੰਚ ਸੰਚਾਲਨ ਦੀ ਭੂਮਿਕਾ ਡਾ. ਅਮਨਪ੍ਰੀਤ ਕੌਰ ਨੇ ਨਿਭਾਈ ਅਤੇ ਕੇਂਦਰ ਸਰਕਾਰ ਦੀ ਵਿਕਸਿਤ ਭਾਰਤ ਮੁਹਿੰਮ ਬਾਰੇ ਚਾਨਣਾ ਪਾਇਆ | ਪ੍ਰੋਗਰਾਮ ਅਫ਼ਸਰ ਪ੍ਰੋ. ਗਗਨਜੋਤ ਕੌਰ ਨੇ ਮੁੱਖ ਮਹਿਮਾਨ ਡਾ. ਸੰਦੀਪ ਕੌਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਸੁਰਜੀਤ ਪਾਤਰ ਦੀ ਕਵਿਤਾ 'ਉੱਠ ਜਗਾ ਦੇ ਮੋਮਬੱਤੀਆਂ' ਰਾਹੀਂ ਵਿਦਿਆਰਥੀਆਂ ਨੂੰ ਸੁਚੱਜੇ ਨਾਗਰਿਕ ਬਣ ਕੇ ਸੁਹਿਰਦ ਸਮਾਜ ਸਿਰਜਣਾ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਸਾਲ 2024- 25 ਵਿਚ ਐੱਨ.ਐੱਸ.ਐੱਸ. ਦੇ ਤਕਰੀਬਨ 15 ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ, ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸਮਾਜ ਸੁਧਾਰ ਅਤੇ ਸਵੈ ਸੁਧਾਰ ਵਿਚ ਹਿੱਸੇਦਾਰੀ ਪਾਉਣਾ ਹੈ | ਹਿਮਾਚਲ ਪ੍ਰਦੇਸ਼, ਪੌਂਗ ਡੈਮ ਵਿਖੇ 'ਵਾਟਰ ਸਪੋਰਟਸ ਕੈਂਪ' ਵਿਚ ਭਾਗ ਲੈ ਚੁੱਕੀ ਵਲੰਟੀਅਰ ਆਸਥਾ ਨੇ ਆਪਣੇ ਸਫ਼ਰ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ | ਵਿਦਿਆਰਥੀਆਂ ਨੇ ਪੁਰਾਤਨ ਲੋਕ-ਨਾਟਕ 'ਭੰਡ' ਰਾਹੀਂ ਨਸ਼ਿਆਂ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੂਰ ਕਰਨ ਦੀ ਪੇਸ਼ਕਾਰੀ ਕੀਤੀ | ਸਮਾਗਮ ਦੌਰਾਨ 250 ਦੇ ਕਰੀਬ ਵਲੰਟੀਅਰਾਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰੋ. ਸੁਮਿਤ ਗਰਗ, ਪ੍ਰੋ. ਰੀਤੂ ਸ਼ਰਮਾ, ਪ੍ਰੋ. ਸੰਦੀਪ ਗੁਪਤਾ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਸੁਖਵਿੰਦਰ, ਪ੍ਰੋ. ਹਰਪਿੰਦਰ, ਪ੍ਰੋ. ਹਰਦੀਪ, ਪ੍ਰੋ. ਸੁਮਿਤ (ਸੰਗੀਤ) ਅਤੇ ਪ੍ਰੋ. ਮਨੀਸ਼ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਜ਼ਿਲ੍ਹੇ 'ਚ ਪਹਿਲਾ 'ਬਾਇਓਲੋਜੀ ਹੌਬੀ ਕਲੱਬ' ਮਹਿਮਾ ਸਰਜਾ ਸਕੂਲ 'ਚ ਸਥਾਪਿਤ ਅਗਲੀ ਖ਼ਬਰ ਟੇਕ ਸਿੰਘ ਚਹਿਲ ਦੇ ਯਤਨਾਂ ਸਦਕਾ ਹਾਦਸੇ ਦੇ ਪੀੜਤ ਬਿਜਲੀ ਮੁਲਾਜ਼ਮ ਨੂੰ 1 ਲੱਖ 10 ਹਜ਼ਾਰ ਸੌਂਪੇ
Ad Position 24