ਕੋਟਫੱਤਾ, 25 ਸਤੰਬਰ (ਰਣਜੀਤ ਸਿੰਘ ਬੁੱਟਰ)-ਪਾਵਰ ਕਾਮ ਸਬ ਡਵੀਜ਼ਨ ਕੋਟਸ਼ਮੀਰ 'ਚ ਕੰਮ ਕਰਦੇ ਤੁੰਗਵਾਲੀ ਦਾ ਬਿਜਲੀ ਮੁਲਾਜ਼ਮ ਗੁਰਮੀਤ ਸਿੰਘ ਪੱਪੂ ਜੋ ਪਿਛਲੇ ਸਾਲ ਜੁਲਾਈ ਵਿਚ ਨਸੀਬਪੁਰਾ ਵਿਖੇ ਬਿਜਲੀ ਦਾ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਦੀ ਇਕ ਬਾਂਹ ਕੱਟਣੀ ਪਈ ਸੀ | ਐਸ ਡੀ ਓ ਮਲਕੀਤ ਸਿੰਘ ਤੇ ਸਮੂਹ ਬਿਜਲੀ ਕਰਮਚਾਰੀਆਂ ਨੇ ਭਾਵੇਂ ਉਸ ਸਮੇਂ ਗੁਰਮੀਤ ਸਿੰਘ ਦੀ ਕਾਫ਼ੀ ਸਹਾਇਤਾ ਕੀਤੀ, ਪਰ ਗੁਰਮੀਤ ਸਿੰਘ ਨੂੰ ਪਲਾਸਟਿਕ ਦੀ ਬਾਂਹ ਲਗਵਾਉਣ ਤੇ ਹੋਰ ਖਰਚਿਆਂ ਲਈ ਸਾਬਕਾ ਸਰਪੰਚ ਕੋਟਸ਼ਮੀਰ ਟੇਕ ਸਿੰਘ ਚਹਿਲ ਦੇ ਯਤਨਾਂ ਸਦਕਾ ਅਮਰੀਕ ਸਿੰਘ ਬਿੱਕਾ ਰਾਣੇ ਕਾ, ਜਗਸੀਰ ਸਿੰਘ ਭੱਪਾ ਮਾਨੇ ਕਾ ਤੇ ਹੋਰ ਸਾਥੀਆਂ ਨੇ ਇਕ ਲੱਖ ਦਸ ਹਜ਼ਾਰ ਰੁਪਏ ਦੀ ਸਹਾਇਤਾ ਬਿਜਲੀ ਕਰਮਚਾਰੀ ਗੁਰਮੀਤ ਸਿੰਘ ਪੱਪੂ ਨੂੰ ਐਸ ਡੀ ਓ ਮਲਕੀਤ ਸਿੰਘ ਦੀ ਹਾਜ਼ਰੀ ਵਿਚ ਸੌਂਪੀ | ਇਸ ਮੌਕੇ ਅੰਤਰਰਾਸ਼ਟਰੀ ਦੌੜਾਕ ਨੰਬਰਦਾਰ ਬਲਵਿੰਦਰ ਸਿੰਘ ਕੋਟਸ਼ਮੀਰ, ਸਾਬਕਾ ਕੌਂਸਲਰ ਜਰਨੈਲ ਸਿੰਘ ਪ੍ਰਧਾਨ, ਗੁਰਾਂਦਿੱਤਾ ਸਿੰਘ ਖਾਲਸਾ, ਸਹਿਕਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਰਾਮੂੰਕਾ, ਸਾਬਕਾ ਕੌਂਸਲਰ ਜਗਦੇਵ ਸਿੰਘ, ਜੀਤ ਸਿੰਘ ਰਾਣੇ ਕਾ ਅਤੇ ਬਿਜਲੀ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ |