ਰਾਮਾਂ ਮੰਡੀ, 24 ਨਵੰਬਰ (ਤਰਸੇਮ ਸਿੰਗਲਾ) - ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸਥਾਨਕ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਲੋਂ ਸੰਗਤਾਂ ਦੀ ਵੱਡੀ ਗਿਣਤੀ ਨਾਲ ਸ਼ਹਿਰ ਵਿਚ ਇਕ ਚੇਤਨਾ ਮਾਰਚ ਕੱਢਿਆ ਗਿਆ | ਗਾਂਧੀ ਚੌਕ ਵਿਖੇ ਇਕ ਕੀਰਤਨ ਸਮਾਗਮ ਵੀ ਕੀਤਾ ਗਿਆ ਜਿਸ ਵਿਚ ਰਾਗੀ ਭਾਈ ਜਗਤਾਰ ਸਿੰਘ ਤਲਵੰਡੀ ਸਾਬੋ ਦੇ ਜਥੇ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਗਤਾਂ ਨੂੰ ਗੁਰੂ ਜੀ ਦੇ ਇਤਿਹਾਸ ਬਾਰੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ ਤੇ ਜਨਰਲ ਸਕੱਤਰ ਅਮਰੀਕ ਸਿੰਘ ਘੁਲਿਆਣੀ ਨੇ ਜਾਣਕਾਰੀ ਦਿੱਤੀ | ਗਾਂਧੀ ਚੌਕ ਵਿਖੇ ਅਮਰੀਕ ਸਿੰਘ ਘੁਲਿਆਣੀ ਵੱਲੋਂ ਸੰਗਤਾਂ ਨੂੰ ਕੇਸਰ ਦੇ ਦੁੱਧ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਆਮ ਵੱਡੀ ਗਿਣਤੀ ਸੰਗਤਾਂ ਸਮੇਤ ਦੀਦਾਰ ਸਿੰਘ ਮੱਕੜ, ਅਮਰੀਕ ਸਿੰਘ ਘੁਲਿਆਣੀ, ਅਮਰਜੀਤ ਸਿੰਘ ਅਸੀਜਾ, ਧਰਮ ਸਿੰਘ ਪੁਨਿਹਾਣੀ, ਅਮਰੀਕ ਸਿੰਘ, ਹਰਨੇਕ ਸਿੰਘ ਮੱਕੜ, ਮਨਜੀਤ ਸਿੰਘ ਅਸੀਜਾ, ਬਲਜੀਤ ਸਿੰਘ ਬਰਾੜ, ਇੰਦਰ ਡੰਗ, ਜੇ.ਪੀ. ਡੰਗ, ਕੇ.ਪੀ.ਐਸ. ਅਸੀਜਾ, ਮਿੰਕੂ ਅਸੀਜਾ, ਗੁਰਿੰਦਰ ਸਿੰਘ ਮੱਕੜ, ਬਲਵੀਰ ਸਿੰਘ ਮੱਕੜ, ਸੋਮਾ ਟੇਲਰ, ਭਰਪੂਰ ਸਿੰਘ ਖਾਲਸਾ, ਦਰਸ਼ਨ ਸਿੰਘ ਬਰਾੜ ਰਾਮਾਂ, ਬਾਬਾ ਕਰਮਜੀਤ ਸਿੰਘ ਹੈਡ ਗ੍ਰੰਥੀ, ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ, ਮਨੋਜ ਸੀਂਗੋ ਐਮ.ਸੀ., ਡਾ: ਸੋਹਨ ਲਾਲ ਕਲਿਆਣੀ ਸਰਪ੍ਰਸਤ ਹਰੇ ਕਿ੍ਸ਼ਨਾ ਵੈਲਫੇਅਰ ਕਲੱਬ, ਸੁਰੇਸ਼ ਕਾਂਸਲ ਐਡਵੋਕੇਟ ਪ੍ਰਧਾਨ ਰਾਮਾਂ ਸਹਾਰਾ ਕਲੱਬ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |