20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

70 ਸਾਲ ਬਾਅਦ ਗੁਲਾਬਗੜ੍ਹ ਦੇ ਛੱਪੜ ਵਿਚੋਂ ਗਾਰ ਬਾਹਰ ਕੱਢੀ, ਨੌਜਵਾਨ ਸਰਪੰਚ ਦੇ ਕੰਮਾਂ ਦੀ ਲੋਕ ਕਰ ਰਹੇ ਤਾਰੀਫ਼

Ad Position 21
No active advertisement
ਅਜੀਤ ਡੈਸਕ 25-11-2025
ਕੋਟਫੱਤਾ, 24 ਨਵੰਬਰ (ਰਣਜੀਤ ਸਿੰਘ ਬੁੱਟਰ)-ਪਿੰਡ ਗੁਲਾਬਗੜ੍ਹ ਵਿਖੇ ਨੌਜਵਾਨ ਸਰਪੰਚ ਲਖਪ੍ਰੀਤ ਸਿੰਘ ਬਰਾੜ ਦੀ ਅਗਵਾਈ ਵਿਚ ਪਿੰਡ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛੱਪੜ ਵਿਚੋਂ 70 ਸਾਲਾਂ ਬਾਅਦ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਚੈਨ ਸਿੰਘ ਨੇ ਅਰਦਾਸ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ | ਇਹ ਛੱਪੜ ਪਿੰਡ ਵਿਚ ਹੋਣ ਕਰਕੇ ਨਜ਼ਦੀਕ ਰਹਿੰਦੇ ਘਰਾਂ ਲਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਸੀ | ਪਿੰਡ ਦੀਆਂ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਇਸ ਛੱਪੜ ਵਿਚ ਪੈਣ ਕਾਰਨ ਲੋਕ ਪ੍ਰੇਸ਼ਾਨ ਸਨ ਕਿਉਂਕਿ ਬਾਰਿਸ਼ਾਂ ਦੇ ਸਮੇਂ ਨੇੜਲੇ ਘਰਾਂ ਨੂੰ ਵੱਡੀ ਮੁਸ਼ਕਿਲ ਆਉਂਦੀ ਸੀ | ਪਿੰਡ ਦੀ ਪੰਚਾਇਤ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਸ ਛੱਪੜ ਦੀ ਪੁਟਾਈ ਦਾ ਕੰਮ ਸ਼ੁਰੂ ਕੀਤਾ ਗਿਆ | ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਇਸ ਛੱਪੜ ਵਿਚੋਂ ਨਿਕਲਣ ਵਾਲੀ ਮਿੱਟੀ ਪਿੰਡ ਵਿਚ ਬਣੇ ਦੂਸਰੇ ਛੱਪੜ ਦੇ ਚਾਰ ਚੁਫ਼ੇਰੇ ਲਾਕੇ ਉਸ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਬਾਰਿਸ਼ਾਂ ਦੇ ਸਮੇਂ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ | ਇਸ ਮੌਕੇ ਤੇ ਹਰਪ੍ਰੀਤ ਸਿੰਘ ਪੰਚ, ਗੁਰਦਿੱਤ ਸਿੰਘ ਪੰਚ, ਹਰਪਾਲ ਕੌਰ ਪੰਚ, ਸਿਮਰਜੀਤ ਕੌਰ ਪੰਚ, ਬੇਅੰਤ ਕੌਰ ਪੰਚ, ਰਾਮ ਸਿੰਘ ਪੰਚ, ਨੰਦ ਸਿੰਘ ਪੰਚ ਤੋਂ ਇਲਾਵਾ ਤੇਜਾ ਸਿੰਘ, ਗੁਰਦੀਪ ਸਿੰਘ ਕਲੱਬ ਪ੍ਰਧਾਨ, ਬਿੰਦਰ ਸਿੰਘ, ਸੁਖਬੀਰ ਸਿੰਘ ਬੱਬੀ ਬਰਾੜ, ਹਰਮਨ ਬਰਾੜ, ਸੰਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ ਅਗਲੀ ਖ਼ਬਰ ਮਜ਼ਦੂਰ-ਮੁਲਾਜ਼ਮ ਕਾਂਗਰਸ ਪੰਜਾਬ ਵਲੋਂ ਮਜ਼ਦੂਰ ਵਿਰੋਧੀ ਕਿਰਤ ਕੋਡ ਰੱਦ ਕਰਨ ਦੀ ਮੰਗ
Ad Position 24