21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪੁਲਿਸ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਜੈਪੁਰ-ਆਗਰਾ ਦਾ ਵਿੱਦਿਅਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 25-11-2025
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੁਲਿਸ ਪਬਲਿਕ ਸਕੂਲ ਬਠਿੰਡਾ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਜੈਪੁਰ-ਆਗਰਾ ਦਾ ਵਿੱਦਿਅਕ ਟੂਰ ਲਗਾਇਆ | ਵਿਦਿਆਰਥੀਆਂ ਨੇ ਜੈਪੁਰ ਵਿਚ ਜਿਥੇ ਦੇਖਣਯੋਗ ਅਤੇ ਇਤਿਹਾਸਿਕ ਸਥਾਨਾਂ ਹਵਾ ਮਹਿਲ, ਅਮੇਰ ਕਿਲ੍ਹਾ, ਜੰਤਰ-ਮੰਤਰ ਅਤੇ ਸਿਟੀ ਪੈਲੇਸ ਅਤੇ ਜਲ ਮਹਿਲ ਦਾ ਦੌਰਾ ਕਰਕੇ ਰਾਜਸਥਾਨੀ ਸੰਸਕ੍ਰਿਤੀ ਅਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਉਥੇ ਹੀ ਅਲਵਰ ਦੇ ਪ੍ਰਸਿੱਧ ਹੌਟਿੰਡ ਫੋਰਟ, ਭਾਨਗੜ੍ਹ ਤੋਂ ਇਲਾਵਾ ਆਗਰਾ ਦੇ ਤਾਜ ਮਹੱਲ, ਆਗਰਾ ਕਿਲ੍ਹਾ ਅਤੇ ਗੁਰਦੁਆਰਾ 'ਗੁਰੂ ਦਾ ਤਾਲ' ਦੇ ਦਰਸ਼ਨ ਕੀਤੇ | ਸਕੂਲ ਪਿ੍ੰਸੀਪਲ ਮੋਨਿਕਾ ਸਿੰਘ ਨੇ ਦੱਸਿਆ ਕਿ ਇਸ ਟੂਰ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਦੇ ਇਤਿਹਾਸ ਅਤੇ ਸੰਸਕ੍ਰਿਤੀ ਵਿਰਾਸਤ ਤੋਂ ਜਾਣੂ ਕਰਵਾਇਆ ਗਿਆ ਅਤੇ ਪੁਸਤਕਾਂ ਦੇ ਗਿਆਨ ਨੂੰ ਅਨੁਭਵ ਨਾਲ ਜੋੜਿਆ ਗਿਆ ਹੈ | ਵਿਦਿਆਰਥੀਆਂ ਨੇ ਇਸ ਟੂਰ ਨੂੰ ਗਿਆਨਦਾਇਕ, ਪ੍ਰੇਰਨਾਦਾਇਕ ਅਤੇ ਰੋਮਾਂਚਿਕ ਯਾਦਗਾਰ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਮਲੂਕਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਸੀ. ਐੱਮ. ਐੱਸ. ਗੁਰੂ ਕਾਸ਼ੀ ਸਕੂਲ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24