21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮਲੂਕਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-11-2025
ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਜਪੁਜੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ | ਹਾਜ਼ਰੀਨ ਨੇ ਇਕਾਗ੍ਰਚਿੱਤ ਨਾਲ ਅਰਦਾਸ ਵਿਚ ਭਾਗ ਲਿਆ ਤੇ ਗੁਰੂ ਘਰ ਦੀ ਬਖ਼ਸ਼ੀ ਹੋਈ ਬਾਣੀ ਦਾ ਆਨੰਦ ਮਾਣਿਆ | ਮਿਊਜ਼ਿਕ ਡਿਪਾਰਟਮੈਂਟ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਸੁੰਦਰ ਢੰਗ ਨਾਲ ਗਾਇਆ ਗਿਆ ਜਿਸ ਨੇ ਸਾਰੇ ਸਮਾਗਮ ਦਾ ਮਾਹੌਲ ਰੂਹਾਨੀ ਬਣਾ ਦਿੱਤਾ | ਆਰਟ ਐਂਡ ਕ੍ਰਾਫ਼ਟ ਅਧਿਆਪਕ ਇੰਦਰਜੀਤ ਸਿੰਘ ਕੋਟਕਪੂਰਾ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਤੇ ਕਥਾ-ਵਿਚਾਰ ਰਾਹੀਂ ਬੱਚਿਆਂ ਨੂੰ ਗੁਰੂ ਸਾਹਿਬ ਦੇ ਚਰਿੱਤਰ, ਸ਼ਹਾਦਤ ਤੇ ਮਨੁੱਖਤਾ ਲਈ ਬਲਿਦਾਨ ਦੀ ਮਹਾਨ ਪਰੰਪਰਾ ਨਾਲ ਜਾਣੂ ਕਰਵਾਇਆ | ਅਕਾਦਮਿਕ ਗਤੀਵਿਧੀਆਂ ਤਹਿਤ ਜਮਾਤ 3 ਤੋਂ 5 ਤੱਕ ਦੇ ਵਿਦਿਆਰਥੀਆਂ ਵਲੋਂ ਕਵਿਤਾ ਵਾਚਨ ਮੁਕਾਬਲਾ ਕਰਵਾਇਆ ਗਿਆ | ਜਮਾਤ 6 ਤੋਂ 8 ਦੇ ਵਿਦਿਆਰਥੀਆਂ ਨੇ ਸਲੋਕ ਉਚਾਰਨ ਵਿਚ ਭਾਗ ਲਿਆ ਤੇ ਗੁਰਬਾਣੀ ਨੂੰ ਸੁਰੀਲੇ ਸੁਰਾਂ ਵਿਚ ਪੇਸ਼ ਕੀਤਾ | ਕਲਾਸ 9 ਤੋਂ 12 ਤੱਕ ਦੇ ਵਿਦਿਆਰਥੀਆਂ ਵਲੋਂ ਸਲੋਕ ਲਿਖਣ ਦੀ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਨਾਲ ਬੱਚਿਆਂ ਵਿਚ ਗੁਰਬਾਣੀ ਪ੍ਰਤੀ ਰੁਝਾਨ ਤੇ ਲਿਖਤ ਕੌਂਸਲ ਨੂੰ ਹੋਰ ਮਜ਼ਬੂਤ ਬਣਾਇਆ ਗਿਆ | ਸਮਾਗਮ ਨੇ ਵਿਦਿਆਰਥੀਆਂ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਧਰਮ ਦੀ ਰੱਖਿਆ ਤੇ ਮਨੁੱਖਤਾ ਦੀ ਸੇਵਾ ਦੇ ਮਹੱਤਵ ਬਾਰੇ ਚੇਤਨਾ ਪੈਦਾ ਕੀਤੀ | ਜਮਾਤ ਗਿਆਰਵੀਂ ਦੇ ਵਿਦਿਆਰਥੀ ਸੁਪ੍ਰੀਤ ਸਿੰਘ ਵਲੋਂ ਕਵਿਤਾ ਉਚਾਰਨ ਕੀਤੀ ਗਈ | ਪਿ੍ੰਸੀਪਲ ਨੇ ਬੱਚਿਆਂ ਦੀ ਭਾਗੀਦਾਰੀ ਤੇ ਸਮਰਪਣ ਦੀ ਵਡਿਆਈ ਕੀਤੀ ਗਈ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਪੂਰਨਿਆਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਸਕੂਲ 'ਚ ਇਕ ਦਿਨਾ ਵਿਸ਼ੇਸ਼ ਪ੍ਰਵਾਸ ਮੀਟਿੰਗ ਹੋਈ ਅਗਲੀ ਖ਼ਬਰ ਪੁਲਿਸ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਜੈਪੁਰ-ਆਗਰਾ ਦਾ ਵਿੱਦਿਅਕ ਟੂਰ ਲਗਾਇਆ
Ad Position 24