ਚਾਉਕੇ, 29 ਦਸੰਬਰ (ਮਨਜੀਤ ਸਿੰਘ ਘੜੈਲੀ)- ਪਿਛਲੇ ਸਮੇਂ ਤੋਂ ਵਿਧਾਨ ਸਭਾ ਹਲਕਾ ਮੌੜ 'ਚ ਸਰਗਰਮ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਆਰੰਭੀ ਮੁਹਿੰਮ ਨੂੰ ਉਦੋਂ ਬਲ ਮਿਲਿਆ ਜਦੋਂ ਹਲਕਾ ਮੌੜ ਦੇ ਪਿੰਡ ਰਾਮਪੁਰਾ ਦੇ ਦੋ ਪੰਚਾਇਤ ਮੈਂਬਰਾਂ ਸਮੇਤ ਕਰੀਬ ਅੱਧੀ ਦਰਜਨ ਆਗੂਆਂ ਨੇ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ¢ ਸਾਬਕਾ ਵਿਧਾਇਕ ਸਿੱਧੂ ਦੀ ਰਿਹਾਇਸ਼ ਵਿਖੇ ਇਕ ਸਾਦੇ ਸਮਾਗਮ ਦÏਰਾਨ ਕਾਂਗਰਸ ਚ ਸ਼ਾਮਿਲ ਹੋਣ ਵਾਲਿਆਂ ਚ ਬਿੱਟੂ ਸਿੰਘ ਤੇ ਨਿੱਕਾ ਸਿੰਘ ਮੈਂਬਰ, ਬਾਬੂ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ, ਹਰਜਿੰਦਰ ਸਿੰਘ ਤੇ ਸੁਖਪ੍ਰੀਤ ਸਿੰਘ ਆਦਿ ਦੇ ਨਾਂ ਸ਼ਾਮਿਲ ਹਨ¢ ਜੀਤਮਹਿੰਦਰ ਸਿੰਘ ਸਿੱਧੂ ਨੇ ਉਕਤ ਆਗੂਆਂ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਮਫ਼ਲਰ ਭੇਟ ਕਰਕੇ ਪਾਰਟੀ 'ਚ ਸ਼ਾਮਿਲ ਕਰਦਿਆਂ ਉਨਾਂ ਨੂੰ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ¢ਇਸ ਮÏਕੇ ਗੱਲਬਾਤ ਦÏਰਾਨ ਸਿੱਧੂ ਨੇ ਕਿਹਾ ਕਿ ਲੋਕ ਇਹ ਗੱਲ ਭਲੀ-ਭਾਂਤ ਜਾਣ ਚੁੱਕੇ ਨੇ ਪੰਜਾਬ ਦੇ ਹਿਤਾਂ ਦੀ ਗੱਲ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੀ ਕਰਦੀ ਹੈ ਇਸ ਲਈ ਲਗਾਤਾਰ ਪਾਰਟੀ ਨਾਲ ਲੋਕ ਜੁੜਦੇ ਜਾ ਰਹੇ ਹਨ¢ ਉਨਾਂ ਦਾਅਵਾ ਕੀਤਾ ਕਿ 2027 ਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਜਿੱਥੇ ਸੱਤਾਧਿਰ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਉੱਥੇ ਹੋਰਨਾਂ ਰਾਜਸੀ ਧਿਰਾਂ ਕੋਲ ਸੂਬੇ ਦੇ ਵਿਕਾਸ ਵਾਸਤੇ ਕੋਈ ਠੋਸ ਏਜੰਡਾ ਨਹੀ ਹੈ¢ ਉਕਤ ਆਗੂਆਂ ਦੀ ਕਾਂਗਰਸ 'ਚ ਸ਼ਮੂਲੀਅਤ ਦÏਰਾਨ ਜਿੱਥੇ ਹਰਜਿੰਦਰ ਸਿੰਘ ਜੀਤੀ, ਪਰਮਾ ਭੁੱਲਰ ਪ੍ਰਧਾਨ, ਗੁਰਜੰਟ ਸਿੰਘ ਮੈਂਬਰ, ਕੇਵਲ ਕ੍ਰਿਸ਼ਨ ਸ਼ਰਮਾ ਤੇ ਸੱਤਾ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਉੱਥੇ ਇੰਟਕ ਦੇ ਸੂਬਾ ਸਕੱਤਰ ਮੇਜਰ ਸਿੰਘ, ਜੱਟਮਹਾਂ ਸਭਾ ਹਲਕਾ ਤਲਵੰਡੀ ਸਾਬੋ ਦੇ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ,ਬਲਾਕ ਕਾਂਗਰਸ ਰਾਮਾਂ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਬੰਗੀ, ਤਰਸੇਮ ਸਿੰਘ ਮਾਨਵਾਲਾ ਦੇ ਨਾਲ ਸਿੱਧੂ ਦੇ ਨਿੱਜੀ ਸਹਾਇਕ ਅਮਰਜੀਤ ਸਿੰਘ ਚੀਮਾ ਤੇ ਗੁਰਦਿੱਤ ਸਿੰਘ ਵੀ ਮੌਜੂਦ ਸਨ¢