30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੰਗਲਾਦੇਸ਼ 'ਚ ਹਿੰਦੂਆਂ ਤੇ ਅੱਤਿਆਚਾਰ ਰੁਕਵਾਉਣ ਲਈ ਐੱਸ.ਡੀ.ਐੱਮ. ਨੂੰ ਸੌਂਪਿਆ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 30-12-2025
ਤਲਵੰਡੀ ਸਾਬੋ, 29 ਦਸੰਬਰ (ਰਣਜੀਤ ਸਿੰਘ ਰਾਜੂ)-ਬੰਗਲਾਦੇਸ਼ 'ਚ ਹਿੰਦੂਆਂ ਸਮੇਤ ਹੋਰਨਾਂ ਘੱਟਗਿਣਤੀਆਂ ਖਿਲਾਫ ਹਿੰਸਕ ਘਟਨਾਵਾਂ ਦੇ ਰੋਸ ਵਜੋਂ ਅੱਜ ਹਿੰਦੂ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀਕਾਂਤ ਮੁਨੀ ਵਲੋਂ ਸਾਰੇ ਪੰਜਾਬ ਦੇ ਐੱਸ ਡੀ ਅੱੈਮ ਸਾਹਿਬਾਨ ਨੂੰ ਮੰਗ ਪੱਤਰ ਦੇਣ ਦੇ ਦਿੱਤੇ ਸੱਦੇ ਤਹਿਤ ਤਲਵੰਡੀ ਸਾਬੋ ਨਗਰ ਦੇ ਹਿੰਦੂ ਭਾਈਚਾਰੇ ਦੇ ਆਗੂਆਂ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਇਕ ਮੰਗ ਪੱਤਰ ਐੱਸ.ਡੀ.ਐੱਮ ਤਲਵੰਡੀ ਸਾਬੋ ਨੂੰ ਸੌਂਪਿਆ | ਹਿੰਦੂ ਭਾਈਚਾਰੇ ਦੇ ਆਗੂਆਂ ਨੇ ਐੱਸ.ਡੀ.ਐੱਮ. ਨੂੰ ਸੌਂਪੇ ਮੰਗ ਪੱਤਰ ਚ ਲਿਖਿਆ ਕਿ ਬੰਗਲਾਦੇਸ਼ 'ਚ ਲਗਾਤਾਰ ਹਿੰਦੂਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਕੀਤਾ ਜਾ ਰਿਹੈ ਜਿਸ ਕਾਰਨ ਉੱਥੋਂ ਦੇ ਘੱਟਗਿਣਤੀਆਂ 'ਚ ਖ਼ੌਫ਼ ਦੀ ਲਹਿਰ ਪਾਈ ਜਾ ਰਹੀ ਹੈ | ਆਗੂਆਂ ਨੇ ਮੰਗ ਪੱਤਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਕੌਮਾਂਤਰੀ ਪੱਧਰ 'ਤੇ ਕੂਟਨੀਤਕ ਤਰੀਕੇ ਨਾਲ ਮਾਮਲਾ ਚੁੱਕ ਕੇ ਇਸ ਨੰੂ ਹੱਲ ਕਰਵਾਉਣ ਤਾਂਕਿ ਹਿੰਦੂ ਤੇ ਹੋਰ ਘੱਟਗਿਣਤੀਆਂ ਉੱਥੇ ਬਿਨਾਂ ਡਰ ਅਤੇ ਭੈਅ ਦੇ ਜ਼ਿੰਦਗੀ ਬਸਰ ਕਰ ਸਕਣ | ਉੱਧਰ ਮੰਗ ਪੱਤਰ ਦੇਣ ਉਪਰੰਤ ਜਥੇਬੰਦੀ ਦੇ ਜ਼ਿਲ੍ਹਾ ਇੰਚਾਰਜ ਰਾਜਿੰਦਰਪਾਲ ਸ਼ਰਮਾ ਨੇ ਕਿਹਾ ਕਿ ਬੰਗਲਾਦੇਸ਼ ਚ ਸਨਾਤਨੀ ਤੇ ਸਿੱਖ ਵੀਰਾਂ ਨਾਲ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਉੱਥੋਂ ਦੀ ਸਰਕਾਰ ਦੇ ਮੁਖੀ ਦਾ ਪੁਤਲਾ ਫੁਕਿਆ ਗਿਆ ਹੈ ਤੇ ਅਗਰ ਅੱਤਿਆਚਾਰ ਨਾ ਰੋਕੇ ਗਏ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਤੇ ਤੇਜ਼ ਕੀਤਾ ਜਾਵੇਗਾ | ਮੰਗ ਪੱਤਰ ਦੇਣ ਸਮੇਂ ਜ਼ੋਨ ਇੰਚਾਰਜ ਸਤਪਾਲ ਸ਼ਰਮਾ, ਬਠਿੰਡਾ ਜ਼ਿਲ੍ਹਾ ਇੰਚਾਰਜ ਰਜਿੰਦਰ ਪਾਲ ਸ਼ਰਮਾ ਤੋਂ ਇਲਾਵਾ ਤਹਿਸੀਲ ਇੰਚਾਰਜ ਗੋਪਾਲ ਕਿ੍ਸ਼ਨ, ਸਾਬਕਾ ਜ਼ਿਲ੍ਹਾ ਇੰਚਾਰਜ ਰਿਸ਼ੂ ਗਰਗ, ਅਗਰਵਾਲ ਸਭਾ ਤਲਵੰਡੀ ਸਾਬੋ ਦੇ ਪ੍ਰਧਾਨ ਤਰਸੇਮ ਸਿੰਗਲਾ, ਰਵੀ ਕੁਮਾਰ ਕੋਕੀ ਕੌਂਸਲਰ, ਗੁਰਵਿੰਦਰ ਕੁਮਾਰ, ਯਸ਼ਪਾਲ ਡਿੰਪੀ, ਵਿਪਨ ਨੰਬਰਦਾਰ, ਵਿਜੇ ਚੌਧਰੀ, ਦੁਰਗਾ ਸ਼ਰਮਾ, ਅਰੁਣ ਕੁਮਾਰ ਕੋਕੀ ਸਾਬਕਾ ਕੌਂਸਲਰ, ਰਾਮ ਸ਼ਰਮਾ, ਨੀਰਜ ਕੁਮਾਰ, ਲਖਵਿੰਦਰ ਸ਼ਰਮਾ, ਅਸ਼ਵਨੀ ਕੁਮਾਰ, ਭਗਵਾਨ ਗਰਗ, ਪ੍ਰਸ਼ੋਤਮ ਕੁਮਾਰ, ਵਜਨੀਸ਼ ਕੁਮਾਰ, ਪਿ੍ਤਪਾਲ ਸ਼ਰਮਾ, ਨੀਟਾ ਕੁਮਾਰ, ਵਧਾਵਾ ਸ਼ਰਮਾ, ਤਾਰੀ ਸ਼ਰਮਾ, ਰਾਜੂ ਟੈਲੀਕੋਮ, ਜੋਨੀ ਸਿੰਗਲਾ, ਤਰਸੇਮ ਕੁਮਾਰ, ਪਿ੍ੰਸ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਹਿੰਦੂ ਭਾਈਚਾਰੇ ਦੇ ਲੋਕ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਰਵਿਦਾਸ ਭਾਈਚਾਰੇ ਦੀ ਮਹਾਂ ਪੰਚਾਇਤ ਵਲੋਂ ਸਤਿਗੁਰ ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਬਠਿੰਡਾ ਸ਼ਹਿਰੀ ਭੰਗ ਸਾਰੇ ਅਧਿਕਾਰ... ਅਗਲੀ ਖ਼ਬਰ ਦੋ ਪੰਚਾਂ ਸਮੇਤ ਅੱਧੀ ਦਰਜਨ ਆਗੂ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ 'ਚ ਹੋਏ ਸ਼ਾਮਿਲ
Ad Position 24