ਬਠਿੰਡਾ, 29 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ੍ਰੀ ਗੁਰੂ ਰਵੀਦਾਸ ਮੰਦਰ ਪਰਸਰਾਮ ਨਗਰ ਦੇ ਪ੍ਰਧਾਨ ਮਨਫੂਲ ਚੰਦ ਦੀ ਅਗਵਾਈ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ 'ਤੇ ਨਗਰ ਕੀਰਤਨ ਸਜਾਉਣ ਸੰਬੰਧੀ ਵਿਚਾਰ ਚਰਚਾ ਹੋਈ ਅਤੇ ਹਾਜ਼ਰੀਨ ਨੇ ਆਪਣੇ ਸੁਝਾਅ ਦਿੱਤੇ | ਇਸ ਮੌਕੇ ਸ੍ਰੀ ਗੁਰੂ ਰਵੀਦਾਸ ਮੰਦਰ ਆਵਾ ਬਸਤੀ, ਸ੍ਰੀ ਗੁਰੂ ਰਵੀਦਾਸ ਮੰਦਰ ਗੁਰੂ ਨਾਨਕਪੁਰਾ ਮੰਦਰ ਤੇ ਸ੍ਰੀ ਗੁਰੁ ਰਵਿਦਾਸ ਮੰਦਰ ਪਰਸਰਾਮ ਨਗਰ ਦੇ ਪ੍ਰਧਾਨਾਂ ਦੀ ਮੌਜੂਦਗੀ ਵਿਚ ਅਹਿਮ ਫ਼ੈਸਲਾ ਲੈਂਦਿਆਂ ਰਵੀਦਾਸ ਭਾਈਚਾਰੇ ਦੀ ਮਹਾਂ ਪੰਚਾਇਤ ਨੇ ਬਠਿੰਡਾ ਸ਼ਹਿਰ ਵਿਚ ਚਲ ਰਹੀ ਸਤਿਗੁਰ ਸ੍ਰੀ ਗੁਰੂ ਰਵੀਦਾਸ ਮਹਾਂ ਸਭਾ ਸ਼ਹਿਰੀ ਬਠਿੰਡਾ ਨੂੰ ਭੰਗ ਕਰ ਦਿੱਤਾ ਹੈ ਅਤੇ ਸਾਰੇ ਅਧਿਕਾਰ ਆਪਣੇ ਹੱਥਾਂ ਵਿਚ ਲਏ ਹਨ | ਸ੍ਰੀ ਗੁਰੂ ਰਵੀਦਾਸ ਨਗਰ ਕੀਰਤਨ ਕਮੇਟੀ ਦੇ ਸੇਵਾਦਾਰ ਪ੍ਰਦੀਪ ਨਾਹਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵੀਦਾਸ ਨਗਰ ਕੀਰਤਨ ਕਮੇਟੀ ਵਲੋ ਸ਼ਹਿਰ ਦੇ ਸਮੂਹ ਰਵੀਦਾਸੀਆ ਸਮਾਜ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਨਗਰ ਕੀਰਤਨ 31 ਜਨਵਰੀ 2026 ਨੂੰ ਕੱਢਿਆ ਜਾਵੇਗਾ, ਜੋ ਨਰੂਆਣਾ ਰੋਡ ਸ੍ਰੀ ਗੁਰੂ ਰਵੀਦਾਸ ਮੰਦਰ ਤੋਂ ਸ਼ੁਰੂ ਹੋਵੇਗਾ | ਇਸ ਮੌਕੇ ਸ੍ਰੀ ਗੁਰੂ ਰਵੀਦਾਸ ਨਗਰ ਕੀਰਤਨ ਕਮੇਟੀ ਦੇ ਮੁੱਖ ਸੇਵਾਦਾਰ ਓਮ ਪ੍ਰਕਾਸ਼ ਕਟਾਰੀਆ (ਸਹਾਇਕ ਸੇਵਾਦਾਰ), ਪਰਸਰਾਮ ਨਗਰ ਦੇ ਪ੍ਰਧਾਨ ਮਨਫੂਲ ਚੰਦ, ਸ੍ਰੀ ਗੁਰੂ ਰਵਿਦਾਸ ਮੰਦਰ ਆਵਾ ਬਸਤੀ ਦੇ ਪ੍ਰਧਾਨ ਰਾਜੇਸ਼ ਕੁਮਾਰ ਬੰਟੀ, ਸ੍ਰੀ ਗੁਰੂ ਰਵੀਦਾਸ ਮੰਦਰ ਗੁਰੂ ਨਾਨਕ ਪੁਰਾ ਦੇ ਪ੍ਰਧਾਨ ਗੋਬਿੰਦ ਲਾਲ, ਸੋਹਨ ਲਾਲ ਨਾਹਰ, ਹਰਬੰਸ ਖਿੱਚੀ, ਮਾਸਟਰ ਮਹਿੰਦਰ ਪਾਲ, ਪਿ੍ੰਸੀਪਲ ਪਵਨ ਕੁਮਾਰ, ਜਗਜੀਤ ਸਿੰਘ ਜੌਹਲ, ਮੋਹਨ ਮਹਿੰਦਰ, ਹਰ ਨਰਾਇਣ, ਹਰਿ ਚੰਦ, ਅਮਰ ਸਿੰਘ, ਨਾਨਕ, ਤੁਲਸੀ ਭੈਣ, ਸੁਨੀਤਾ ਦੇਵੀ, ਭੂਸ਼ਣ ਕੁਮਾਰ, ਸੁਨੀਲ ਕੁਮਾਰ ਮਿਸ਼ਰਾ, ਪ੍ਰਵੀਨ ਕੁਮਾਰ ਮੌਜੂਦ ਰਹੇ |