ਨਗਰ ਨਿਗਮ ਬਠਿੰਡਾ ਦੀ ਨਵੀਂ ਵਾਰਡਬੰਦੀ ਜਾਰੀ, ਕੁੱਲ 50 'ਚੋਂ ਅੱਧੇ ਵਾਰਡ ਔਰਤਾਂ ਲਈ ਰਾਖਵੇਂ • 17 ਵਾਰਡ ਆਮ ਵਰਗ, 6 ਅਨੁਸੂਚਿਤ ਜਾਤੀ ਤੇ 2 ਵਾਰਡ ਹੋਰ ਪਛੜੇ ਵਰਗਾਂ ਦੇ ਹਿੱਸੇ ਆਏ • ਚੋਣ ਲੜਨ ਦੇ ਚਾਹਵਾਨ ਕਈ ਵੱਡੇ ਚਿਹਰਿਆਂ ਨੂੰ ਪੁਰਾਣਿਆਂ ਦੀ ਥਾਂ ਲੱਭਣੇ ਪੈਣਗੇ ਨਵੇਂ ਵਾਰਡ
ਅਜੀਤ ਡੈਸਕ
30-12-2025
ਬਠਿੰਡਾ, 29 ਦਸੰਬਰ:- ਪੰਜਾਬ ਅੰਦਰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਵੀਂ ਵਾਰਡਬੰਦੀ ਜਾਰੀ ਕਰ ਦਿੱਤੀ ਹੈ | ਨਗਰ ਨਿਗਮ ਬਠਿੰਡਾ ਦੀ ਜਾਰੀ ਨਵੀਂ ਵਾਰਡਬੰਦੀ ਅਨੁਸਾਰ ਸ਼ਹਿਰ ਦੇ ਕੁਲ 50 ਵਾਰਡਾਂ 'ਚੋਂ ਅੱਧੇ 25 ਵਾਰਡ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ, ਜਦਕਿ 17 ਵਾਰਡ ਆਮ ਵਰਗ, 6 ਅਨੁਸੂਚਿਤ ਜਾਤੀ ਅਤੇ 2 ਵਾਰਡ ਹੋਰ ਪੱਛੜੇ ਵਰਗਾਂ ਦੇ ਹਿੱਸੇ ਆਏ ਹਨ | ਜਾਰੀ ਅਧਿਸੂਚਨਾ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਦੀ ਹੱਦਬੰਦੀ ਕੋਠੇ ਅਮਰਪੁਰਾ ਸੜਕ ਤੋਂ ਸ਼ੁਰੂ ਹੋ ਕੇ ਐਮ.ਸੀ. ਵਾਲੀ ਗਲੀ, 4 ਨੰਬਰ ਗਲੀ, ਥਰਮਲ ਕਾਲੋਨੀ ਦੀ ਪਿਛਲੀ ਹੱਦ, ਗੋਨਿਆਣਾ ਜੀ.ਟੀ. ਰੋਡ, ਗੁਰੁ ਨਾਨਕ ਨਗਰ, ਟਰਾਂਸਪੋਰਟ ਨਗਰ, ਸੂਆ, ਨਿਗਮ ਦੀ ਪੂਰਬੀ-ਪੱਛਮੀ ਹੱਦ ਰਾਹੀਂ ਮੁੜ ਕੋਠੇ ਅਮਰਪੁਰਾ ਸੜਕ 'ਤੇ ਖ਼ਤਮ ਹੁੰਦੀ ਹੈ | ਵਾਰਡ ਨੰਬਰ 2 ਦੀ ਹੱਦਬੰਦੀ ਕੋਠੇ ਅਮਰਪੁਰਾ ਸੜਕ, ਬੀਬੀਵਾਲਾ ਸੜਕ, ਬਰਨਾਲਾ ਬਾਈਪਾਸ, ਰਿੰਗ ਰੋਡ, ਪਟੇਲ ਨਗਰ ਸੜਕ, ਬੱਸਾਂ ਅੱਡੇ ਦੀਆਂ ਪਿਛਲੀਆਂ ਗਲੀਆਂ, ਕਮਲਾ ਨਹਿਰੂ ਸੜਕ ਤੇ ਗ੍ਰੀਨ ਸਿਟੀ ਰੋਡ ਤੱਕ ਹੈ | ਵਾਰਡ ਨੰਬਰ 3 ਦੀ ਹੱਦਬੰਦੀ ਰਿੰਗ ਰੋਡ, ਸਰਹਿੰਦ ਨਹਿਰ, ਗੋਨਿਆਣਾ ਰੋਡ, ਥਰਮਲ ਕਾਲੋਨੀ, ਤੇ ਨੇੜਲੇ ਰਿਹਾਇਸ਼ੀ ਖੇਤਰਾਂ ਤੱਕ ਕੀਤੀ ਹੈ | ਵਾਰਡ ਨੰਬਰ 4 ਦੀ ਹੱਦ 'ਚ ਸਰਹਿੰਦ ਨਹਿਰ, ਰਿੰਗ ਰੋਡ, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ, ਸਰਾਭਾ ਨਗਰ, ਸ਼ਕਤੀ ਵਿਹਾਰ, ਢਿੱਲੋਂ ਕਾਲੋਨੀ, ਟੀਚਰ ਕਾਲੋਨੀ, ਮਾਡਲ ਟਾਊਨ ਫੇਸ 4-5 ਸ਼ਾਮਿਲ ਹੈ |ਵਾਰਡ ਨੰਬਰ 5 ਦੀ ਹੱਦ ਬਰਨਾਲਾ ਬਾਈਪਾਸ, ਮਾਡਲ ਟਾਊਨ ਫੇਜ਼-4 ਤੇ 5, ਨੈਸ਼ਨਲ ਕਾਲੋਨੀ, ਜੌਗਰ ਪਾਰਕ, ਬੱਲਾ ਰਾਮ ਨਗਰ ਅਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ਸ਼ਾਮਿਲ ਹਨ | ਵਾਰਡ ਨੰਬਰ 6 ਦੀ ਹੱਦ ਬਰਨਾਲਾ ਬਾਈਪਾਸ, ਬੱਲਾ ਰਾਮ ਰੋਡ, ਨੈਸ਼ਨਲ ਕਾਲੋਨੀ, ਮਾਡਲ ਟਾਊਨ ਫੇਜ਼-4 ਤੇ 5, ਢਿੱਲੋਂ ਕਾਲੋਨੀ ਅਤੇ ਸ਼ਕਤੀ ਵਿਹਾਰ ਤੱਕ ਹੈ | ਵਾਰਡ ਨੰਬਰ 7 ਦੀ ਹੱਦ ਭੱਟੀ ਰੋਡ, ਨਾਮਦੇਵ ਰੋਡ, ਗਣੇਸ਼ਾ ਬਸਤੀ, ਜੀ. ਟੀ. ਰੋਡ ਅਤੇ ਰੋਜ਼ ਗਾਰਡਨ ਚੌਕ ਦਾ ਖੇਤਰ ਸ਼ਾਮਿਲ ਹੈ | ਵਾਰਡ ਨੰਬਰ 8 'ਚ ਮਾਡਲ ਟਾਊਨ ਫੇਸ-1, ਧੋਬੀਆਣਾ ਰੋਡ, ਪਾਵਰ ਹਾਊਸ ਰੋਡ ਅਤੇ ਨੇੜਲੇ ਰਿਹਾਇਸ਼ੀ ਖੇਤਰ ਹਨ | ਵਾਰਡ ਨੰਬਰ 9 'ਚ ਮਾਡਲ ਟਾਊਨ ਫੇਜ਼- 2, 100 ਫੁੱਟੀ ਰੋਡ, ਭੋਗੂ ਰੋਡ ਅਤੇ ਆਸ- ਪਾਸ ਦੀਆਂ ਕਾਲੋਨੀਆਂ ਸ਼ਾਮਿਲ ਹਨ | ਵਾਰਡ ਨੰਬਰ 10 ਵਿਚ ਸ਼ਾਂਤੀ ਨਗਰ, ਗੁਰੂ ਨਾਨਕ ਸਕੂਲ ਰੋਡ 'ਤੇ ਨੇੜਲੇ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 11 'ਚ ਸਿਟੀ ਮਾਲ ਚੌਕ, ਮਿੰਨੀ ਸਕੱਤਰੇਤ ਰੋਡ, ਜੀ.ਟੀ.ਰੋਡ ਤੇ ਨੇੜਲੇ ਵਪਾਰਿਕ ਖੇਤਰ ਸ਼ਾਮਿਲ ਕੀਤੇ ਹਨ | ਵਾਰਡ ਨੰਬਰ 12 'ਚ ਮਾਡਲ ਟਾਊਨ ਫੇਸ-3, ਜੁਝਾਰ ਨਗਰ ਰੋਡ 'ਤੇ ਰਿੰਗ ਰੋਡ ਦਾ ਨੇੜਲਾ ਖੇਤਰ ਸ਼ਾਮਿਲ ਹੈ | ਵਾਰਡ ਨੰਬਰ 13 ਵਿਚ ਪਾਵਰ ਹਾਊਸ ਰੋਡ, ਰਿੰਗ ਰੋਡ ਤੇ ਰਿਹਾਇਸ਼ੀ ਕਾਲੋਨੀਆਂ ਅਤੇ ਵਾਰਡ ਨੰਬਰ 14 'ਚ ਬੀਬੀਵਾਲਾ ਰੋਡ, ਗੁਰੂ ਤੇਗ ਬਹਾਦਰ ਨਗਰ, 100 ਫੁੱਟੀ ਰੋਡ ਤੇ ਨੇੜਲੇ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 15 'ਚ ਧੋਬੀਆਣਾ ਰੋਡ, ਮਾਡਲ, ਟਾਊਨ ਫੇਸ 2-3 ਅਤੇ ਨੇੜਲੀਆਂ ਬਸਤੀਆਂ ਅਤੇ ਵਾਰਡ ਨੰਬਰ 16 'ਚ ਸੌ ਫੁੱਟੀ ਰੋਡ, ਪਾਵਰ ਹਾਊਸ ਰੋਡ, ਜੀ. ਟੀ. ਰੋਡ ਤੇ ਬੀਬੀ ਵਾਲਾ ਰੋਡ ਦੇ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 17 ਵਿਚ ਮਾਤਾ ਰਾਣੀ ਗਲੀ, ਕੋਰਟ ਰੋਡ, ਮਹਿਣਾ ਚੌਕ ਤੇ ਮਾਲ ਰੋਡ ਸ਼ਾਮਿਲ ਹੈ | ਵਾਰਡ ਨੰਬਰ 18 'ਚ ਮਾਡਲ ਟਾਊਨ ਫੇਸ1-2, ਸ਼ਾਂਤੀ ਨਗਰ ਰੋਡ ਤੇ ਮਿੰਨੀ ਸਕੱਤਰੇਤ ਰੋਡ ਸ਼ਾਮਿਲ ਕੀਤਾ | ਵਾਰਡ ਨੰਬਰ 19 'ਚ ਭੋਗੂ ਰੋਡ, ਸ਼ਾਂਤੀ ਨਗਰ ਤੇ ਸਿਵਲ ਪੁਲਿਸ ਲਾਈਨ ਦਾ ਖੇਤਰ ਸ਼ਾਮਿਲ ਹੈ | ਵਾਰਡ ਨੰਬਰ 20 'ਚ ਗੁਰੂ ਨਾਨਕ ਸਕੂਲ ਰੋਡ, ਮਾਡਲ ਟਾਊਨ ਫੇਸ 2 ਤੇ ਨੇੜਲੇ ਰਿਹਾਇਸ਼ੀ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 21 ਵਿਚ ਭੋਗੂ ਰੋਡ, ਮਾਨਸਾ ਰੋਡ, ਹਰਬੰਸ ਨਗਰ, ਡੱਬਵਾਲੀ ਰੋਡ ਤੇ ਰੇਲਵੇ ਲਾਈਨ ਦੇ ਨੇੜਲਾ ਖੇਤਰ ਸ਼ਾਮਿਲ ਕੀਤਾ ਹੈ | ਵਾਰਡ ਨੰਬਰ 22 ਵਿਚ ਪੀ. ਏ. ਯੂ. ਰਿਜਨਲ ਕੇਂਦਰ, ਡੱਬਵਾਲੀ ਰੋਡ, ਊੱਧਮ ਸਿੰਘ ਨਗਰ, ਦਾਣਾ ਮੰਡੀ ਤੇ ਜੀ. ਟੀ. ਰੋਡ ਸ਼ਾਮਿਲ ਹੈ |ਵਾਰਡ ਨੰਬਰ 23 ਵਿਚ ਮਿੰਨੀ ਸਕੱਤਰੇਤ ਰੋਡ, ਦਾਣਾ ਮੰਡੀ ਰੋਡ, ਮੁਲਤਾਨੀਆਂ ਰੋਡ ਤੇ ਨੇੜਲੀਆਂ ਕਾਲੋਨੀਆਂ ਸ਼ਾਮਿਲ ਹਨ | ਵਾਰਡ ਨੰਬਰ 24 ਵਿਚ ਬਾਬਾ ਦੀਪ ਸਿੰਘ ਨਗਰ, ਕ੍ਰਿਸ਼ਨਾ ਕਾਲੋਨੀ ਤੇ ਮਾਨਸਾ ਰੇਲਵੇ ਲਾਈਨ ਨਾਲ ਲੱਗਦੇ ਖੇਤਰ ਅਤੇ ਵਾਰਡ ਨੰਬਰ 25 ਵਿਚ ਸੰਗੂਆਣਾ ਬਸਤੀ, ਰੇਲਵੇ ਲਾਈਨ ਦੇ ਨੇੜਲੇ ਅਤੇ ਰਿਹਾਇਸ਼ੀ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 26 ਜਿਸ ਵਿਚ ਨਰੂਆਣਾ ਰੋਡ, ਬਾਦਲ ਰੋਡ ਤੇ ਸੰਗੂਆਣਾ ਬਸਤੀ ਅਤੇ ਵਾਰਡ ਨੰਬਰ 27 'ਚ ਬਾਦਲ ਰੋਡ, ਉਦਯੋਗਿਕ ਖੇਤਰ ਤੇ ਨੇੜਲੇ ਰਿਹਾਇਸ਼ੀ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 28 ਵਿਚ ਉਦਯੋਗਿਕ ਫੋਕਲ ਪੁਆਇੰਟ, ਟਰੱਕ ਯੂਨੀਅਨ ਰੋਡ ਤੇ ਆਸ- ਪਾਸ ਦੇ ਖੇਤਰ ਅਤੇ ਵਾਰਡ ਨੰਬਰ 29 ਵਿਚ ਟਰਾਂਸਪੋਰਟ ਨਗਰ, ਗੋਦਾਮ ਤੇ ਉਸ ਨਾਲ ਜੁੜੇ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 30 'ਚ ਡੱਬਵਾਲੀ ਰੋਡ ਦੇ ਬਾਹਰੀ ਖੇਤਰ ਅਤੇ ਨਵੀਂ ਕਾਲੋਨੀਆਂ ਸ਼ਾਮਿਲ ਕੀਤੀਆਂ, ਜਦਕਿ ਵਾਰਡ ਨੰਬਰ 31 ਵਿਚ ਮਨਸਾ ਰੋਡ ਦੇ ਆਸ-ਪਾਸ ਦੀਆਂ ਰਿਹਾਇਸ਼ੀ ਕਾਲੋਨੀਆਂ ਸ਼ਾਮਿਲ ਹਨ | ਵਾਰਡ ਨੰਬਰ 32 ਵਿਚ ਮਾਨਸਾ ਰੋਡ, ਰੇਲਵੇ ਲਾਈਨ ਤੇ ਨਾਲ ਲੱਗਦੇ ਖੇਤਰ ਸ਼ਾਮਿਲ ਕੀਤੇ ਹਨ | ਵਾਰਡ ਨੰਬਰ 33 ਵਿਚ ਬਾਹਰੀ ਬਸਤੀਆਂ ਅਤੇ ਪਿੰਡਾਂ ਨਾਲ ਸੰਪਰਕ ਵਾਲੇ ਖੇਤਰ ਅਤੇ ਵਾਰਡ ਨੰਬਰ 34 ਵਿਚ ਨਗਰ ਨਿਗਮ ਦੀ ਦੱਖਣੀ ਹੱਦ ਨਾਲ ਲੱਗਦੇ ਖੇਤਰ ਸ਼ਾਮਿਲ ਕੀਤੇ ਹਨ | ਵਾਰਡ ਨੰਬਰ 35 ਵਿਚ ਦੱਖਣੀ ਉਦਯੋਗਿਕ ਖੇਤਰ ਅਤੇ ਉਸ ਨਾਲ ਜੁੜੀਆਂ ਕਾਲੋਨੀਆਂ, ਵਾਰਡ ਨੰਬਰ 36 ਵਿਚ ਪੂਰਬੀ ਹੱਦ ਨਾਲ ਲੱਗਦੇ ਰਿਹਾਇਸ਼ੀ ਅਤੇ ਉਦਯੋਗਿਕ ਖੇਤਰ ਸ਼ਾਮਿਲ ਹਨ |ਵਾਰਡ ਨੰਬਰ 37 ਵਿਚ ਪੂਰਬੀ ਹੱਦ ਦੀਆਂ ਨਵੀਆਂ ਕਾਲੋਨੀਆਂ ਅਤੇ ਵਾਰਡ ਨੰਬਰ 38 ਵਿਚ ਰੇਲਵੇ ਲਾਈਨ ਦੇ ਨੇੜਲੇ ਰਿਹਾਇਸ਼ੀ ਖੇਤਰ ਸ਼ਾਮਿਲ ਹਨ | ਵਾਰਡ ਨੰਬਰ 39 ਮਜ਼ਦੂਰ ਬਸਤੀਆਂ ਅਤੇ ਬਾਹਰੀ ਖੇਤਰ ਅਤੇ ਵਾਰਡ ਨੰਬਰ 40 ਵਿਚ ਨਗਰ ਨਿਗਮ ਦੀ ਪੱਛਮੀ ਹੱਦ ਨਾਲ ਲੱਗਦੇ ਖੇਤਰ ਸ਼ਾਮਿਲ ਕੀਤੇ ਹਨ | ਵਾਰਡ ਨੰਬਰ 41 ਵਿਚ ਪੱਛਮੀ ਉਦਯੋਗਿਕ ਇਲਾਕੇ ਅਤੇ ਨੇੜਲੀਆਂ ਕਾਲੋਨੀਆਂ ਸ਼ਾਮਿਲ ਕੀਤੀਆਂ ਹਨ | ਵਾਰਡ ਨੰਬਰ 42 ਵਿਚ ਗੋਨਿਆਣਾ ਰੋਡ ਦੇ ਬਾਹਰੀ ਹਿੱਸੇ ਤੇ ਪਿੰਡਾਂ ਨਾਲ ਸੰਪਰਕ ਵਾਲੇ ਖੇਤਰ ਅਤੇ ਵਾਰਡ ਨੰਬਰ 43 ਵਿਚ ਗੋਨਿਆਣਾ ਰੋਡ ਨਾਲ ਲੱਗਦੀਆਂ ਰਿਹਾਇਸ਼ੀ ਕਾਲੋਨੀਆਂ ਸ਼ਾਮਿਲ ਹਨ | ਵਾਰਡ ਨੰਬਰ 44 ਵਿਚ ਨਗਰ ਨਿਗਮ ਦੀ ਉੱਤਰ-ਪੱਛਮੀ ਹੱਦ ਨਾਲ ਜੁੜੇ ਖੇਤਰ ਅਤੇ ਵਾਰਡ ਨੰਬਰ 45 ਵਿਚ ਬਾਹਰੀ ਬਸਤੀਆਂ ਅਤੇ ਝੁੱਗੀਆਂ ਵਾਲੇ ਖੇਤਰ ਸ਼ਾਮਿਲ ਕੀਤੇ ਹਨ | ਵਾਰਡ ਨੰਬਰ 46 ਵਿਚ ਨਗਰ ਨਿਗਮ ਦੀ ਉੱਤਰੀ ਹੱਦ ਨਾਲ ਲਗਦੇ ਖੇਤਰ ਅਤੇ ਸੰਪਰਕ ਮਾਰਗ ਅਤੇ ਵਾਰਡ ਨੰਬਰ 47 ਵਿਚ ਉੱਤਰੀ ਹੱਦ ਦੀਆਂ ਨਵੀਂ ਕਾਲੋਨੀਆਂ ਸ਼ਾਮਿਲ ਹਨ | ਵਾਰਡ ਨੰਬਰ 48 ਵਿਚ ਨਗਰ ਨਿਗਮ ਦੀ ਬਾਹਰੀ ਹੱਦ ਨੇੜੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰ ਅਤੇ ਵਾਰਡ ਨੰਬਰ 49 ਵਿਚ ਆਖ਼ਰੀ ਰਿਹਾਇਸ਼ੀ ਖੇਤਰ ਅਤੇ ਵਾਰਡ ਨੰਬਰ 50 ਵਿਚ ਨਗਰ ਨਿਗਮ ਦੀ ਬਾਹਰੀ ਹੱਦ ਨਾਲ ਲਗਦੇ ਆਖ਼ਰੀ ਖੇਤਰ ਸ਼ਾਮਿਲ ਕੀਤੇ ਗਏ ਹਨ | ਨਵੀਂ ਵਾਰਡਬੰਦੀ ਸਬੰਧੀ ਅਨੁਸਾਰ ਚੋਣਾਂ ਲੜਨ ਦੇ ਚਾਹਵਾਨ ਕਈ ਵੱਡੇ ਚਿਹਰਿਆਂ ਨੂੰ ਆਪਣੇ ਪੁਰਾਣੇ ਵਾਰਡਾਂ ਦੀ ਥਾਂ ਹੁਣ ਨਵੇਂ ਵਾਰਡ ਲੱਭਣੇ ਪੈਣਗੇ |
ਵਾਰਡਾਂ ਦਾ ਰਾਖਵਾਂਕਰਨ
ਵਾਰਡ ਨੰਬਰ 1, 3, 5, 7, 9, 11, 13, 17, 21, 23, 27, 31, 35, 37, 39, 41, 43, ਤੇ 49 ਨੂੰ ਆਮ ਵਰਗ ਦੀਆਂ ਔਰਤਾਂ ਲਈ ਅਤੇ ਵਾਰਡ ਨੰਬਰ 15, 19, 25, 29, 33, 45 ਅਤੇ 47 ਨੂੰ ਅਨੁਸੂਚਿਤ ਜਾਤੀ ਵਰਗ ਦੀ ਔਰਤ ਲਈ ਰਾਖਵਾਂ ਕੀਤਾ ਹੈ | ਜਦਕਿ ਵਾਰਡ ਨੰਬਰ 2, 4, 6, 8, 14, 16, 18, 20, 22, 30, 32, 34, 38, 40, 44, 46 ਅਤੇ 50 ਨੂੰ ਆਮ ਵਰਗ ਲਈ ਰਾਖਵਾਂ ਅਤੇ ਵਾਰਡ ਨੰਬਰ 10, 24, 26, 28, 42, ਅਤੇ 48 ਨੂੰ ਅਨੁਸੂਚਿਤ ਜਾਤੀ ਵਰਗ ਲਈ ਅਤੇ ਵਾਰਡ ਨੰਬਰ 12 ਤੇ 36 ਨੂੰ ਹੋਰ ਪੱਛੜੇ ਵਰਗਾਂ ਲਈ ਰਾਖਵਾਂ ਰੱਖਿਆ ਹੈ |